All NewsCrimeLifeWorld

ਇੰਡੋਨੇਸ਼ੀਆ ਦੀ ਪੁਲਿਸ ਨੇ 4 ਹਮਲਾਵਰਾਂ ਉੱਤੇ ਕੀਤੀ ਗੋਲਾਬਾਰੀ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

16 ਮਈ, ਸਿਮਰਨ ਕੌਰ- (NRI MEDIA) :

ਇੰਡੋਨੇਸ਼ੀਆ ਵਿੱਚ ਸੁਮਾਤਰਾ ਦੇ ਪੇਕਾਨਬਾਰੂਵਿਚ ਰਿਆਯੂ ਪੁਲਿਸ ਹੈੱਡਕੁਆਰਟਰ ਵਿੱਚ ਅੱਜ ਪੁਲਿਸ ਅਧਿਕਾਰੀਆਂ ‘ਤੇ ਸਾਮੁਰਾਈ ਤਲਵਾਰਾਂ ਨਾਲ ਹਮਲਾ ਕੀਤਾ ਗਿਆ | ਜਾਣਕਾਰੀ ਮੁਤਾਬਕ ਪਤਾ ਲਗਾ ਹੈ ਕਿ ਹਮਲਾ ਕਰਨ ਵਾਲੇ 4 ਵਿਅਕਤੀਆਂ ਨੂੰ ਪੁਲਿਸ ਕਰਮਚਾਰੀਆਂ ਨੇ ਗੋਲੀ ਮਾਰ ਦਿੱਤੀ।

ਪੁਲਿਸ ਬੁਲਾਰੇ ਸੇਤਿਓ ਵਾਸਿਤੋ ਨੇ ਦੱਸਿਆ ਇਹ ਚਾਰ ਲੋਕ ਹਮਲਾ ਕਰਨ ਲਈ ਕਾਰ ਲੈ ਕੇ ਪੁਲਿਸ ਯਾਰਡ ਦੇ ਅੰਦਰ ਪਹੁੰਚ ਗਏ ਸਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਹਮਲੇ ਵਿੱਚ 2 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਅਤੇ ਇਕ ਅਧਿਕਾਰੀ ਦੀ ਮੌਤ ਉਸ ਸਮੇਂ ਹੋਈ ਜਦੋਂ ਇੱਕ ਹਮਲਾਵਰਰ ਨੇ ਦੌੜਨ ਦੀ ਕੋਸ਼ਿਸ਼ ਦੌਰਾਨ ਉਸ ਪੁਲਿਸ ਅਧਿਕਾਰੀ ਨੂੰ ਕਾਰ ਨਾਲ ਕੁਚਲ ਦਿੱਤਾ |

ਬੁਲਾਰੇ ਨੇ ਕਿਹਾ, ‘ਘਟਨਾ ਤੋਂ ਬਾਅਦ ਫਰਾਰ ਇਕ ਹਮਲਾਵਰ ਨੂੰ ਫੜ ਲਿਆ ਗਿਆ ਅਤੇ ਉਸ ਨੂੰ ਪੇਕਨਬਾਰੂ ਥਾਣੇ ਵਿੱਚ ਸੌਂਪ ਦਿੱਤਾ ਗਿਆ। ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਹਮਲਾ ਕਰਨ ਦੀ ਉਨ੍ਹਾਂ ਦੇ ਇਰਾਦੇ ਦਾ ਪਤਾ ਵੀ ਨਹੀਂ ਲੱਗ ਸਕਿਆ ਹੈ। ਬੁਲਾਰੇ ਨੇ ਕਿਹਾ ਕਿ ਕਾਰ ਦੀ ਟੱਕਰ ਨਾਲ ਥਾਣੇ ਵਿਚ ਮੌਜੂਦ ਇਕ ਪੱਤਰਕਾਰ ਵੀ ਜ਼ਖਮੀ ਹੋ ਗਿਆ।

ਇਸ ਤੋਂ ਪਹਿਲਾਂ ਇਕ ਪੁਲਸ ਰਿਪੋਰਟ ਵਿਚ ਮਾਰੇ ਗਏ ਹਮਲਾਵਰਾਂ ਵਿਚੋਂ ਇਕ ਦੇ ਸਰੀਰ ‘ਤੇ ਬੰਬ ਬੰਨ੍ਹੇ ਹੋਣ ਦਾ ਸ਼ੱਕ ਜਤਾਇਆ ਗਿਆ, ਹਾਲਾਂਕਿ ਬੁਲਾਰੇ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਟੀਵੀ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਪੁਲਸ ਸਟੇਸ਼ਨ ਦੇ ਬਾਰਹ ਇਕ ਵਿਅਕਤੀ ਜ਼ਮੀਨ ‘ਤੇ ਮ੍ਰਿਤਕ ਪਿਆ ਹੈ ਅਤੇ ਉਸ ਦੇ ਕੋਲ ਇਕ ਲੰਬੀ ਤਲਵਾਰ ਅਤੇ ਇਕ ਬਖਤਰਬੰਦ ਕਾਰ ਖੜ੍ਹੀ ਹੈ।

Leave a Reply

Your email address will not be published. Required fields are marked *

Close