All News

ਅੱਜ ਦੀਆ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 13-06-2018 )

By MEDIA DESK

ਅੱਜ ਦੀਆ ਟੌਪ 5 ਖ਼ਬਰਾਂ

13-06-2018  ( NRI MEDIA )

( 🇨🇦 ਕੈਨੇਡੀਅਨ ਅਖ਼ਬਾਰ United Nri Post ਲੈ ਕੇ ਆਉਂਦਾ ਹੈ ਤੁਹਾਡੇ ਲਈ ਸਭ ਤੋਂ ਤੇਜ ਤੇ ਨਿਰਪੱਖ ਖ਼ਬਰਾਂ 🇨🇦 )

 

1.. ਜੰਮੂ ਕਸ਼ਮੀਰ: ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, 4 ਜਵਾਨ ਸ਼ਹੀਦ , 3 ਜ਼ਖਮੀ

ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਰਾਮਗੜ੍ਹ ਵਿਚ ਪਾਕਿਸਤਾਨ ਨੇ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ ,ਇਸ ‘ਚ ਬੀਐਸਐਫ ਦੇ ਚਾਰ ਜਵਾਨ ਸ਼ਹੀਦ ਹੋਏ ਹਨ ਅਤੇ ਤਿੰਨ ਜਵਾਨ ਜ਼ਖਮੀ ਹੋਏ ਹਨ ਜ਼ਖਮੀ ਜਵਾਨਾਂ ਨੂੰ ਜੰਮੂ ਦੇ ਸਤਵਾ ਵਿਚ ਸਥਿਤ ਆਰਮੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ,ਪਾਕਿਸਤਾਨ ਨੇ ਸਰਹੱਦ ਪਾਰ ਜੰਮੂ ਅਤੇ ਕਸ਼ਮੀਰ ਦੇ ਸਾਂਬਾ ਸੈਕਟਰ ਦੇ ਚਮੀਆਲ ਪੋਸਟ ‘ਤੇ ਫਾਇਰਿੰਗ ਕੀਤੀ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

 

2. ਪਿਛਲੇ 40 ਘੰਟਿਆਂ ਤੋਂ ਐਲਜੀ ਦਫਤਰ ‘ਚ ਧਰਨੇ ਤੇ ਬੈਠੇ ਹਨ ਕੇਜਰੀਵਾਲ , ਆਪ ਨੇਤਾ ਭੁੱਖ ਹੜਤਾਲ ਤੇ

ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਿਚਕਾਰ ਲੰਬੇ ਸਮੇਂ ਤੋਂ ਚਾਲ ਰਿਹਾ ਤਣਾਅ ਹੁਣ ਬਿਆਨਬਾਜ਼ੀ ਤੋਂ ਅੱਗੇ ਵੱਧ ਕੇ ਐਲਜੀ ਦਫਤਰ ਤੱਕ ਪਹੁੰਚ ਗਿਆ ਹੈ , ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਵਿਚ ਧਰਨੇ ‘ਤੇ ਬੈਠੇ ਹਨ , ਉਨ੍ਹਾਂ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪਿਛਲੇ 39 ਘੰਟਿਆਂ ਤੋਂ ਪੂਰੀਆਂ ਨਹੀਂ ਹੋਈਆਂ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

 

3.  ਕੈਪਟਨ ਸਰਕਾਰ ਖ਼ਤਮ ਕਰੇਗੀ ਨੇਤਾ, ਪੁਲਿਸ ਅਤੇ ਗੈਂਗਸਟਰਾਂ ਦੇ ਆਪਸੀ ਨੈਟਵਰਕ ਨੂੰ – ਜੇਲ੍ਹ ਮੰਤਰੀ

ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਜੇਲ੍ਹਾਂ ਵਿਚ ਚ ਰਹੇ ਨੇਤਾਵਾਂ , ਪੁਲਿਸ ਅਤੇ ਗੈਂਗਸਟਰਾਂ ਦੇ ਨੈਟਵਰਕ ਨੂੰ ਖਤਮ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਸਰਕਾਰ ਜਲਦੀ ਹੀ ਇਸ ਨੂੰ ਖ਼ਤਮ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਲਾਂਚ ਕਰੇਗੀ , ਜੇਲ੍ਹ ਮੰਤਰੀ ਨੇ ਜੇਲ੍ਹਾਂ ਦੀ ਮਾੜੀ ਹਾਲਤ ਉੱਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

 

4. ਬ੍ਰਿਟੇਨ ਦੀ ਅਦਾਲਤ ਦਾ ਹੁਕਮ , ਅਪ੍ਰੇਸ਼ਨ ਬਲੂ ਸਟਾਰ ਨਾਲ ਸੰਬੰਧਿਤ ਦਸਤਾਵੇਜ਼ ਜਨਤਕ ਹੋਣ

ਬ੍ਰਿਟੇਨ ਦੀ ਇਕ ਅਦਾਲਤ ਨੇ 1984 ਵਿਚ ਭਾਰਤ ਵਿੱਚ ਅਪਰੇਸ਼ਨ ਬਲਿਊ ਸਟਾਰ ਨਾਲ ਸਬੰਧਤ ਦਸਤਾਵੇਜ਼ ਜਨਤਕ ਕਰਨ ਦੇ ਆਦੇਸ਼ ਦਿੱਤੇ ਹਨ , ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇਸ ਕਾਰਵਾਈ ਵਿਚ ਬ੍ਰਿਟਿਸ਼ ਸਰਕਾਰ ਦੀ ਸ਼ਮੂਲੀਅਤ ਨੂੰ ਵਧੇਰੇ ਸਾਫ ਕਰਨਾ ਹੈ , ਭਾਰਤ ਦੇ ਨਾਲ ਕੂਟਨੀਤਿਕ ਸੰਬੰਧਾਂ ਦੇ ਖ਼ਰਾਬ ਹੋਣ ਦੀ ਬਰਤਾਨਵੀ ਸਰਕਾਰ ਦੀ ਅਪੀਲ ਨੂੰ ਖਾਰਿਜ ਕਰਦੇ ਹੋਏ ਅਦਾਲਤ ਨੇ ਇਹ ਫ਼ੈਸਲਾ ਦਿੱਤਾ ਹੈ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

 

5. ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਬੇਕਾਬੂ ਬੱਸ ਡਿਵਾਈਡਰ ਨਾਲ ਟਕਰਾਈ, 16 ਮਰੇ 12 ਜਖ਼ਮੀ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਵਿਚ ਇਕ ਵੱਡਾ ਦਰਦਨਾਕ ਸੜਕ ਹਾਦਸਾ ਹੋਇਆ ਹੈ. ਮੈਨਪੁਰੀ ਵਿਚ ਤੇਜ਼ ਗਤੀ ਦੇ ਕਾਰਨ 16 ਲੋਕਾਂ ਦੀ ਮੌਤ ਹੋ ਗਈ, ਜਦ ਕਿ 12 ਲੋਕ ਜ਼ਖ਼ਮੀ ਹੋਏ ਹਨ ਅਤੇ ਤਿੰਨ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ , ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ |

☛ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਹੋਰਨਾਂ ਖ਼ਬਰਾਂ ਦੇ ਲਈ ਜੁੜੇ ਰਹੋ UNITED NRI POST ਦੇ ਨਾਲ |

Leave a Reply

Your email address will not be published. Required fields are marked *

Close