ਸੈਨਾ ਨੇ ਅਨਾਥ ਬੱਚਿਆਂ ਨਾਲ ਮਨਾਇਆ ਕ੍ਰਿਏਟਿਵਿਟੀ ਅਤੇ ਇੰਨੋਵਾਸ਼ਨ ਡੇ

by vikramsehajpal

ਸ਼੍ਰੀਨਗਰ (ਆਫਤਾਬ ਅਹਿਮਦ)- ਅੰਤਰ ਰਾਸ਼ਟਰੀ ਕ੍ਰਿਏਟਿਵਿਟੀ ਅਤੇ ਇੰਨੋਵਾਸ਼ਨ ਡੇ (ਰਚਨਾਤਮਕਤਾ ਅਤੇ ਨਵੀਨਤਾ ਦਿਵਸ)- 2021 ਦੇ ਸਮਾਰੋਹ ਲਈ, ਹਮਦਰਦ-ਏ-ਕੁਪਵਾੜਾ ਬਟਾਲੀਅਨ ਨੇ ਅੱਜ ਕੁਪਵਾੜਾ ਦੇ ਨੌਜਵਾਨ ਅਨਾਥ ਬੱਚਿਆਂ ਦੇ ਸਿਰਜਣਾਤਮਕ ਦਿਮਾਗ ਨੂੰ ਜਗਾਉਣ ਲਈ ਇਕ ਛੋਟਾ ਜਿਹਾ ਕਦਮ ਚੁੱਕਿਆ।

ਬਟਾਲੀਅਨ ਨੇ ਤਾਕ ਜ਼ਿੰਗਾਰੀ ਅਨਾਥ ਆਸ਼ਰਮ ਕੁਪਵਾੜਾ ਵਿਖੇ ਆਪਣੀ ਸਮਾਜ ਸੇਵਕਾਂ ਦੀ ਟੀਮ ਦੇ ਨਾਲ ਅਨਾਥ ਬੱਚਿਆਂ ਦੇ ਡਰਾਇੰਗ ਮੁਕਾਬਲੇ ਉਪਰੰਤ ਇਫਤਾਰ-ਏ-ਖਾਸ ਦਾ ਆਯੋਜਨ ਕੀਤਾ। ਇਸ ਦੌਰਾਨ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ ਡੈਫ ਐਂਡ ਮਿਊਟ ਐਸੋਸੀਏਸ਼ਨ ਕੁਪਵਾੜਾ ਦੇ ਪ੍ਰਧਾਨ ਬਸ਼ੀਰ ਅਹਿਮਦ ਨੇ ਅਨੁਵਾਦਕ ਨੀਲੋਫਰ ਦੇ ਜ਼ਰੀਏ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਬਿਆਨ ਕੀਤਾ।

ਟਰੱਸਟ ਦੇ ਨੁਮਾਇੰਦੇ ਆਦਿਲ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਕੁਪਵਾੜਾ ਦੇ ਲੋੜਵੰਦ ਨਾਗਰਿਕਾਂ ਨੂੰ ਵਹੀਲ ਚੇਅਰ ਅਤੇ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ।