ਵੈਸਟ ਇੰਡੀਜ਼ ਦੌਰੇ ਲਈ ਭਾਰਤੀ ਟੀਮ ਦੀ ਘੋਸ਼ਣਾ – ਧੋਨੀ ਦੀ ਜਗ੍ਹਾ ਰਿਸ਼ਭ ਪੰਤ

by mediateam

ਮੁੰਬਈ , 21 ਜੁਲਾਈ ( NRI MEDIA )

ਵੈਸਟ ਇੰਡੀਜ਼ ਦੌਰੇ ਲਈ ਭਾਰਤੀ ਟੀਮ ਦੀ ਘੋਸ਼ਣਾ ਕੀਤੀ ਗਈ ਹੈ , 3 ਅਗਸਤ ਤੋਂ ਸ਼ੁਰੂ ਹੋ ਰਹੇ ਦੌਰੇ ਲਈ ਮੁੰਬਈ ਵਿੱਚ ਐਤਵਾਰ ਨੂੰ ਮੁੱਖ ਚੋਣਕਾਰ ਐਮਐਸਕੇ ਪ੍ਰਸਾਦ ਨੇ ਟੀ -20, ਇਕ ਰੋਜ਼ਾ ਅਤੇ ਟੈਸਟ ਦੇ ਲਈ ਟੀਮ ਦੀ ਘੋਸ਼ਣਾ ਕੀਤੀ ਹੈ , ਟੀਮ ਇੰਡੀਆ 'ਚ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਦੇ ਤੌਰ' ਤੇ ਰਿਸ਼ਭ ਪੰਤ ਸ਼ਾਮਲ ਕੀਤਾ ਗਿਆ ਹੈ , ਮਨੀਸ਼ ਪਾਂਡੇ ਅਤੇ ਸ਼ਰੀਯਸ ਆਇਅਰ ਦੀ ਵਨਡੇ ਅਤੇ ਟੀ ​​-20 ਇੰਟਰਨੈਸ਼ਨਲ ਟੀਮ ਵਿੱਚ ਵਾਪਸੀ ਹੋਈ ਹੈ |


ਜਿਕਰਯੋਗ ਹੈ ਕਿ ਸ਼ਨੀਵਾਰ ਨੂੰ 38 ਸਾਲ ਦੇ ਧੋਨੀ ਨੇ ਬੀਸੀਸੀਆਈ ਨੂੰ ਸੂਚਿਤ ਕੀਤਾ ਸੀ ਕਿ ਉਹ ਫਿਲਹਾਲ ਕਿਸੇ ਤਰ੍ਹਾਂ ਦੀ ਕ੍ਰਿਕਟ ਲਈ ਉਪਲਬਧ ਨਹੀਂ ਹੋਣਗੇ ਕਿਉਂਕਿ ਉਹ ਅਗਲੇ 2 ਮਹੀਨੇ ਦੇ ਪੜਾਅ ਵਿੱਚ ਫੌਜੀ ਰੈਜੀਮੈਂਟਾਂ ਦੇ ਨਾਲ ਰਹਿਣਗੇ ,ਵੈਸਟ ਇੰਡੀਜ਼ ਦੌਰੇ ਵਿੱਚ ਟੀਮ ਇੰਡੀਆ ਨੂੰ ਤਿੰਨ ਟੀ -20 ਕੌਮਾਂਤਰੀ, ਤਿੰਨ ਇਕ ਰੋਜ਼ਾ ਅਤੇ ਦੋ ਟੈਸਟ ਮੈਚ ਖੇਡਣੇ ਹਨ |

ਸ਼ਿਖਰ ਧਵਨ ਦੀ ਇੰਜਰੀ ਠੇਕ ਹੋਣ ਤੋਂ ਬਾਅਦ ਟੀਮ ਵਿੱਚ ਵਾਪਸੀ ਹੋ ਗਈ ਹੈ ,ਜਸਪ੍ਰੀਤ ਬੂਮਰਾਹਾ ਨੂੰ ਇਕ ਦਿਨਾ ਅਤੇ ਟੀ 20 ਤੋਂ ਆਰਾਮ ਦਿੱਤਾ ਗਿਆ ਹੈ , ਹਾਰਦਿਕ ਪੰਡਿਆਂ ਨੂੰ ਵੀ ਪੂਰੇ ਦੌਰੇ ਲਈ ਆਰਾਮ ਦਿੱਤਾ ਗਿਆ ਹੈ , ਵੈਸਟ ਇੰਡੀਜ਼ ਦੌਰੇ ਲਈ ਸਾਰੇ ਫਾਰਮੈਟ ਵਿੱਚ ਵਿਕੇਟਕੀਪਰ ਦੇ ਤੌਰ ਤੇ ਰਿਸ਼ਭ ਪੰਤ ਨੂੰ ਚੁਣਿਆ ਗਿਆ ਹੈ , ਟੀਮ ਵਿੱਚ ਰਾਹੁਲ ਚਾਹਰ ਅਤੇ ਨਵਦੀਪ ਸੈਨੀ ਨਵੇਂ ਚਿਹਰੇ ਹੋਣਗੇ |