ਦਹੀਂ ਵਾਲਾਂ ‘ਚ ਲਗਾਉਣ ਦੇ ਫ਼ਾਇਦੇ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਹੀਂ 'ਚ ਅਜਿਹੇ ਬੈਕਟੀਰੀਆ ਹੁੰਦੇ ਹਨ ਜੋ ਸਰੀਰ ਦੇ ਅੰਦਰ ਐਨਜ਼ਾਈਮ ਬਣਾਉਣ 'ਚ ਮਦਦ ਕਰਦੇ ਹਨ। ਇਸੇ ਤਰ੍ਹਾਂ ਜਦੋਂ ਦਹੀਂ ਦਾ ਮਾਸਕ ਵਾਲਾਂ 'ਤੇ ਲਗਾਇਆ ਜਾਂਦਾ ਹੈ, ਤਾਂ ਇਹ ਵਾਲਾਂ ਨੂੰ ਅੰਦਰੋਂ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ।

ਵਾਲਾਂ 'ਤੇ ਦਹੀਂ ਲਗਾਉਣ ਦੇ ਫਾਇਦੇ
ਡੈਂਡਰਫ ਤੋਂ ਛੁਟਕਾਰਾ ਜੇਕਰ ਤੁਹਾਡੇ ਵਾਲਾਂ 'ਚ ਡੈਂਡਰਫ ਦੀ ਸਮੱਸਿਆ ਹੈ ਤਾਂ ਤੁਸੀਂ ਆਪਣੇ ਵਾਲਾਂ ਵਿੱਚ ਦਹੀਂ ਦੇ ਮਾਸਕ ਦੀ ਵਰਤੋਂ ਕਰ ਸਕਦੇ ਹੋ।

ਸਫ਼ੈਦ ਵਾਲਾਂ ਤੋਂ ਛੁਟਕਾਰਾ ਜੇਕਰ ਤੁਹਾਡੇ ਵਾਲ ਘੱਟ ਉਮਰ 'ਚ ਹੀ ਸਫ਼ੈਦ ਹੋਣ ਲੱਗਦੇ ਹਨ ਤਾਂ ਆਪਣੇ ਵਾਲਾਂ 'ਚ ਦਹੀਂ ਦੀ ਵਰਤੋਂ ਕਰੋ। ਇਸ ਦੀ ਨਿਯਮਤ ਵਰਤੋਂ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਤੇ ਇਹ ਦੁਬਾਰਾ ਕਾਲੇ ਹੋਣ ਲੱਗਦੇ ਹਨ।ਵਾਲਾਂ ਦਾ ਵਿਕਾਸ ਠੀਕ ਨਹੀਂ ਹੋ ਰਿਹਾ ਹੈ ਤਾਂ ਤੁਹਾਨੂੰ ਆਪਣੇ ਵਾਲਾਂ 'ਚ ਦਹੀਂ ਲਗਾਉਣਾ ਚਾਹੀਦਾ ਹੈ।