ਬਿਨਾਂ ਵੀਜ਼ਾ ਬ੍ਰਾਜ਼ੀਲ ਜਾ ਸਕਣਗੇ ਇਨ੍ਹਾਂ ਦੇਸ਼ਾਂ ਦੇ ਲੋਕ

by

ਬ੍ਰਾਸੀਲੀਆ , 19 ਜੂਨ ( NRI MEDIA )

ਬ੍ਰਾਜ਼ੀਲ ਚੁਣਿੰਦਾ ਦੇਸ਼ਾਂ ਲਈ ਆਪਣੇ ਵੀਜ਼ਾ ਨਿਯਮ ਵਿਚ ਵੱਡੀ ਤਬਦੀਲੀ ਕੀਤੀ ਹੈ , ਉਸਨੇ ਕੁਝ ਦੇਸ਼ਾਂ ਨੂੰ ਆਪਣੇ ਦੇਸ਼ ਵਿੱਚ ਬਿਨਾਂ ਵੀਜ਼ਾ ਦੇ ਆ ਸਕਣ ਲਈ ਚੁਣਿਆ ਹੈ , ਇਹਨਾਂ ਚੋਣਵੇ ਦੇਸ਼ਾਂ ਵਿਚ ਜਪਾਨ, ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ , ਇਹਨਾਂ ਚਾਰ ਦੇਸ਼ਾਂ ਦੇ ਲੋਕ ਹੁਣ ਬਿਨਾਂ ਵੀਜ਼ਾ ਦੇ ਵੀ ਬ੍ਰਾਜ਼ੀਲ ਜਾ ਸਕਦੇ ਹਨ ਅਤੇ ਇਕ ਕਨੂੰਨੀ ਪਾਸਪੋਰਟ ਦੇ ਨਾਲ 90 ਦਿਨਾਂ ਤਕ ਅਰਾਮ ਨਾਲ ਬ੍ਰਾਜ਼ੀਲ ਘੁੰਮ ਸਕਦੇ ਹਨ।


ਫੈਡਰਲ ਪੁਲਿਸ ਦੀ ਇਜ਼ਾਜ਼ਤ ਨਾਲ ਇਸ ਮਿਆਦ ਨੂੰ 180 ਦਿਨਾਂ ਤਕ ਵੀ ਵਧਾਇਆ ਜਾ ਸਕਦਾ ਹੈ ,ਬ੍ਰਾਜ਼ੀਲ ਦੇ ਇਹ ਨਵੇਂ ਵੀਜ਼ਾ ਨਿਯਮ ਸੋਮਵਾਰ ਤੋਂ ਲਾਗੂ ਕੀਤੇ ਜਾਣਗੇ , ਬ੍ਰਾਜ਼ੀਲ ਨੂੰ ਸਿਰ ਸਪਾਟੇ ਲਈ ਚੰਗੀ ਜਗ੍ਹਾ ਮੰਨਿਆ ਜਾਂਦਾ ਹੈ ਅਤੇ ਓਥੇ ਦੀ ਸਰਕਾਰ ਵੀ ਆਪਣੇ ਦੇਸ਼ ਵਿੱਚ ਸੈਲਾਨੀਆਂ ਨੂੰ ਉਤਸ਼ਾਹਤ ਕਰਨਾ ਚੁਹੰਦੀ ਹੈ |

ਜਿਕਰਯੋਗ ਹੈ ਕਿ ਇਸ ਕ਼ਾਨੂਨ ਦੀ ਘੋਸ਼ਣਾ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਮਾਰਚ ਵਿਚ ਹੀ ਕਰ ਦਿਤੀ ਸੀ ,ਅਮਰੀਕਾ ਅਤੇ ਐਸਟ੍ਰੇਲਿਆ ਦੇ ਲੋਕ ਪਹਿਲਾ ਨਾਲੋਂ ਕੀਤੇ ਜਿਆਦਾ ਬ੍ਰਾਜ਼ੀਲ ਦੀ ਫਲਾਈਟਾ ਹੁਣ ਲੱਭ ਰਹੇ ਹਨ , ਇਸਦੇ ਨਾਲ ਹੀ ਅਮਰੀਕੀ ਏਯਰਲਾਇਨ ਨੇ ਵੀ ਬ੍ਰਾਜ਼ੀਲ ਦੇ ਇਸ ਨਵੇਂ ਕਦਮ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ।