ਕੇਂਦਰ ਸਰਕਾਰ ਨੇ ਗੂਗਲ ਅਤੇ ਐਪਲ ਤੋਂ TikTok ਐਪਲੀਕੇਸ਼ਨ ਨੂੰ ਕਰਵਾਇਆ ਡਿਲੀਟ

by

ਓਂਟਾਰੀਓ (ਵਿਕਰਮ ਸਹਿਜਪਾਲ) : ਕੇਂਦਰ ਸਰਕਾਰ ਨੇ ਗੂਗਲ ਅਤੇ ਐਪਲ ਨੂੰ ਕਿਹਾ ਹੈ ਕਿ ਉਹ ਆਪਣੇ ਐਪ ਸਟੋਰ ਤੋਂ ਚਾਈਨੀਜ਼ ਸ਼ਾਰਟ-ਵੀਡੀਓ ਮੋਬਾਇਲ ਐਪਲੀਕੇਸ਼ਨ TikTok ਨੂੰ ਡਿਲੀਟ ਕਰ ਦੇਣ। ਇਹ ਜਾਣਕਾਰੀ ਇਸ ਮਾਮਲੇ ਨਾਲ ਜੁੜੇ ਦੋ ਲੋਕਾਂ ਨੇ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਵਲੋਂ ਇਸ ਐਪ ’ਤੇ ਲਗਾਈ ਗਏ ਪਾਬੰਦੀ ’ਤੇ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਮਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨਾਲੋਜੀ (Meity) ਨੇ ਇਹ ਕਦਮ ਚੁੱਕਿਆ ਹੈ। 

ਐਪ ਦੇ ਹੋਰ ਡਾਊਨਲੋਡਸ ਰੋਕਣ ’ਚ ਮਿਲੇਗੀ ਮਦਦ

ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 22 ਅਪ੍ਰੈਲ ਰੱਖੀ ਹੈ ਕਿਉਂਕਿ ਮਦਰਾਸ ਹਾਈ ਕੋਰਟ 16 ਅਪ੍ਰੈਲ ਨੂੰ ਇਸ ਮਾਮਲੇ ਦੀ ਸੁਣਵਾਈ ਕਰ ਸਕਦਾ ਹੈ। ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਦੋਵਾਂ ਲੋਕਾਂ ਨੇ ਦੱਸਿਆ ਕਿ ਮਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਦਾ ਆਰਡਰ ਇਸ ਐਪ ਦੇ ਹੋਰ ਡਾਊਨਲੋਡਸ ਨੂੰ ਰੋਕਣ ’ਚ ਮਦਦ ਕਰੇਗਾ। ਪਰ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ TikTok ਐਪ ਨੂੰ ਡਾਊਨਲੋਡ ਕਰ ਲਿਆ ਹੈ, ਉਹ ਆਪਣੇ ਸਮਾਰਟਫੋਨ ’ਤੇ ਇਸ ਦਾ ਇਸਤੇਮਾਲ ਕਰ ਸਕਣਗੇ। 

ਬਾਜ਼ਾਰ ’ਚ ਐਨਾਲਿਸਿਸ ਫਰਮ ਸੈਂਸਰ ਟਾਵਰ ਮੁਤਾਬਕ, ਪਹਿਲੀ ਤਿਮਾਹੀ ’ਚ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ’ਚ TikTok ਦੁਨੀਆ ਭਰ ’ਚ ਤੀਜੀ ਸਭ ਤੋਂ ਜ਼ਿਆਦਾ ਇੰਸਟਾਲ ਕੀਤੀ ਜਾਣ ਵਾਲੀ ਐਪ ਰਹੀ। ਪਿਛਲੀ ਤਿਮਾਹੀ ’ਚ ਵੀ ਇਸ ਦੀ ਰੈਂਕਿੰਗ ਇੰਨੀ ਹੀ ਸੀ। TikTok ਨੇ ਮਾਰਚ ਤਿਮਾਹੀ ’ਚ 18.8 ਕਰੋੜ ਨਵੇਂ ਯੂਜ਼ਰਜ਼ ਜੋੜੇ, ਜਿਨ੍ਹਾਂ ’ਚ ਭਾਰਤ ਦੀ ਹਿੱਸੇਦਾਰੀ 8.86 ਕਰੋੜ ਯੂਜ਼ਰਜ਼ ਦੀ ਰਹੀ। ਪਿਛਲੇ ਸਾਲ ਦੇ ਡਾਟਾ ਮੁਤਾਬਕ, ਐਪ ਦੇ 50 ਕਰੋੜ ਯੂਜ਼ਰ ਬੇਸ ’ਚ ਭਾਰਤ ਦੀ ਹਿੱਸੇਦਾਰੀ 39 ਫੀਸਦੀ ਤੋਂ ਜ਼ਿਆਦਾ ਹੈ।