ਬੰਗਲਾਦੇਸ਼ ਦੀ ਉੱਚੀ ਇਮਾਰਤ ਵਿੱਚ ਲੱਗੀ ਅੱਗ – 25 ਲੋਕਾਂ ਦੀ ਮੌਤ

by

ਢਾਕਾ ,29 ਮਾਰਚ ( NRI MEDIA )

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਲਾਕੇ ਦੀ 22 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਮੌਕੇ ਤੇ ਹੀ ਕਈ ਵਿਅਕਤੀਆਂ ਦੀ ਮੌਤ ਹੋ ਗਈ , ਹਾਦਸੇ ਵਿਚ ਸ਼੍ਰੀਲੰਕਾ ਦੇ  ਇਕ ਨਾਗਰਿਕ ਸਮੇਤ 25 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 76 ਤੋਂ ਜ਼ਿਆਦਾ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ, ਅੱਗ ਇੰਨੀ ਗੰਭੀਰ ਹੈ ਕਿ ਇਸਨੂੰ ਕਾਬੂ ਕਰਨ ਲਈ  21 ਦਮਕਲ ਗੱਡੀਆਂ ਨਾਲ ਬੰਗਲਾਦੇਸ਼ ਆਰਮੀ ਅਤੇ ਏਅਰਫੋਰਸ ਦੇ ਪੰਜ ਹੈਲੀਕਪਟਰ ਅਤੇ ਨੌ ਸੈਨਾ ਦੇ ਕਮਾਡੌ ਨੂੰ ਲਾਉਣਾ ਪਿਆ , ਕਈ ਵਿਅਕਤੀ ਇਮਾਰਤ ਵਿਚੋਂ ਛਾਲ ਮਾਰਨ ਕਾਰਣ ਹਲਾਕ ਹੋ ਗਏ |


ਦੱਸਿਆ ਜਾ ਰਿਹਾ ਹੈ ਕਿ ਐਫ.ਆਰ. ਟਾਵਰ ਦੀ ਛੇਵੀਂ ਮੰਜਲ ਉੱਤੇ ਅੱਗ ਲੱਗੀ ਸੀ ਅਤੇ ਦੇਖਦੇ ਹੀ ਦੇਖਦੇ ਅੱਗ ਹੋਰ ਮੰਜ਼ਿਲਾਂ ਉੱਤੇ ਵੀ ਫੈਲ ਗਈ , ਦਮਕਲ ਵਿਭਾਗ ਦੇ ਕਰੀਬ 21 ਵਾਹਨਾਂ ਨੇ ਕਰੀਬ ਚਾਰ ਘੰਟੇ ਦੀ ਮੁਸ਼ਕਲ ਦੇ ਮਗਰੋਂ ਅੱਗ ਉੱਤੇ ਕਾਬੂ ਪਾਇਆ , ਬਿਲਡਿੰਗ ਵਿੱਚ ਗਹਿਰਾ ਧੂਆਂ ਉੱਠਦੇ ਵੇਖਦੇ ਹੋਏ ਉਥੇ ਮੌਜੂਦ ਲੋਕਾਂ ਨੇ ਜਾਣ ਬਚਾਉਣ ਲਈ ਬਿਲਡਿੰਗ ਤੋਂ ਛਾਲ ਮਾਰ ਦਿੱਤੀ |

ਇਸ ਬਿਲਡਿੰਗ ਵਿੱਚ ਕੱਪੜੇ ਅਤੇ ਇੰਟਰਨੈਟ ਸੇਵਾਵਾਂ ਦੇਣ ਵਾਲੀਆਂ ਕਈ ਦੁਕਾਨਾਂ ਸਨ , ਸਥਾਨਕ ਮੀਡੀਆ ਨੂੰ ਇਕ ਦਮਕਲ ਅਧਿਕਾਰੀ ਨੇ ਕਿਹਾ ਕਿ ਢਾਕਾ ਦੇ ਬਨਾਨੀ ਇਲਾਕੇ ਵਿਚ ਸਥਿਤ 22 ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਤੋਂ ਬਾਅਦ 19 ਦੇ ਕਰੀਬ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ , ਇਸ ਘਟਨਾ 'ਚ 76 ਲੋਕ ਜ਼ਖ਼ਮੀ ਹੋਏ ਹਨ.' ਮਰੀਜ਼ਾਂ ਦਾ ਢਾਕਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ |


ਬੰਗਲਾਦੇਸ਼ ਸਰਕਾਰ ਨੇ ਅੱਗ ਦੇ ਇਸ ਘਟਨਾ ਦੀ ਜਾਂਚ ਲਈ 4 ਕਮੇਟੀਆਂ ਬਣਾਈਆਂ ਹਨ ਹਾਲਾਂਕਿ ਅੱਗ ਕਿਵੇਂ ਲਗੇ ਇਸ ਗੱਲ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ , ਬਚਾਅ ਕਰਮੀਆਂ ਵਲੋਂ ਹਾਲੇ ਵੀ ਹਾਦਸੇ ਵਾਲੇ ਸਥਾਨ ਵਿੱਚ ਖੋਜ ਅਭਿਆਨ ਚਲਾਇਆ ਜਾ ਰਿਹਾ ਹੈ |