ਕੰਗਨਾ ਨੂੰ ਮਹਿੰਗਾ ਪਿਆ ਪੰਜਾਬੀਆਂ ਨਾਲ ਪੰਗਾ ਲੈਣਾ, ਦਿਲਜੀਤ ਨੇ ਪਾਈ ਝਾੜ

by vikramsehajpal

ਮੁੰਬਈ (ਐਨ.ਆਰ.ਆਈ. ਮੀਡਿਆ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕਿਸਾਨੀ ਧਰਨੇ ਵਿੱਚ ਪਹੁੰਚੀ ਇੱਕ ਬਜ਼ੁਰਗ ਔਰਤ ਉੱਤੇ ਆਪਣੇ ਟਵੀਟ ਰਾਹੀਂ ਟਿੱਪਣੀ ਕੀਤੀ ਸੀ। ਹੁਣ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ-ਸਿੰਗਰ ਦਿਲਜੀਤ ਦੁਸਾਂਝ ਨੇ ਉਸ ਪੋਸਟ 'ਤੇ ਕੰਗਨਾ ਨੂੰ ਜਵਾਬ ਦਿੱਤਾ ਹੈ।

ਦਿਲਜੀਤ ਦੌਸਾਂਝ ਤੇ ਕੰਗਨਾ ਰਣੌਤ ਵਿਚਕਾਰ ਟਵਿੱਟਰ ਵਾਰ ਛਿੜ ਗਿਆ ਹੈ। ਦਿਲਜੀਤ ਦੌਸਾਂਝ ਨੇ ਕੰਗਨਾ 'ਤੇ ਤੰਜ ਕਸਦੇ ਹੋਏ ਕਿਹਾ ਕਿ ਧੇਲੇ ਦੀ ਅਕਲ ਨਹੀਂ ਤੈਨੂੰ.. ਸਾਡੀਆਂ ਮਾਵਾਂ ਨੂੰ 100 ਰੁਪਏ ਵਾਲੀ ਦੱਸਦੀ ਏ..

https://twitter.com/diljitdosanjh/status/1334440158867804160?ref_src=twsrc%5Etfw%7Ctwcamp%5Etweetembed%7Ctwterm%5E1334440158867804160%7Ctwgr%5E%7Ctwcon%5Es1_&ref_url=https%3A%2F%2Fwww.etvbharat.com%2Fpunjabi%2Fpunjab%2Fsitara%2Fbollywood%2Fdiljit-dosanjh-replied-to-kangana-through-post%2Fpb20201203154504576

ਦੋਸਾਂਝ ਨੇ ਕਿਹਾ ਕਿ ਬਾਲੀਵੁੱਡ ਦੀ ਧਮਕੀ ਤੇ ਡਰਾਵਾਂ ਕਿਸ ਨੂੰ ਦਿੰਦੀ ਏ…ਸਾਡੀਆਂ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ…

https://twitter.com/diljitdosanjh/status/1334442434210668544?ref_src=twsrc%5Etfw%7Ctwcamp%5Etweetembed%7Ctwterm%5E1334442434210668544%7Ctwgr%5E%7Ctwcon%5Es1_&ref_url=https%3A%2F%2Fwww.etvbharat.com%2Fpunjabi%2Fpunjab%2Fsitara%2Fbollywood%2Fdiljit-dosanjh-replied-to-kangana-through-post%2Fpb20201203154504576

ਦੋਸਾਂਝ ਨੇ ਕਿਹਾ ਕਿ ਬਾਲੀਵੁੱਡ ਵਿੱਚ ਕੰਮ ਮੈਂ ਹੁਣ ਦਾ ਨਹੀਂ ਕਰ ਰਿਹਾ.. ਮੈਂ ਬਾਲੀਵੁੱਡ ਵਿੱਚ ਸੰਘਰਸ਼ ਨਹੀਂ ਕਰਦਾ ਮੈਡਮ, ਬਾਲੀਵੁੱਡ ਵਾਲੇ ਮੇਰੇ ਕੋਲ ਆਉਂਦੇ ਹਨ।

https://twitter.com/diljitdosanjh/status/1334434578296016897?ref_src=twsrc%5Etfw%7Ctwcamp%5Etweetembed%7Ctwterm%5E1334434578296016897%7Ctwgr%5E%7Ctwcon%5Es1_&ref_url=https%3A%2F%2Fwww.etvbharat.com%2Fpunjabi%2Fpunjab%2Fsitara%2Fbollywood%2Fdiljit-dosanjh-replied-to-kangana-through-post%2Fpb20201203154504576

ਮੈਂ ਦਸ ਰਿਹਾ ਤੈਨੂੰ ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਹਾਂ.. ਦੋ ਦੀਆਂ ਚਾਰ ਨਹੀਂ 36 ਸੁਣਾਵਾਂਗੇ।

https://twitter.com/diljitdosanjh/status/1334421071424970752?ref_src=twsrc%5Etfw%7Ctwcamp%5Etweetembed%7Ctwterm%5E1334421071424970752%7Ctwgr%5E%7Ctwcon%5Es1_&ref_url=https%3A%2F%2Fwww.etvbharat.com%2Fpunjabi%2Fpunjab%2Fsitara%2Fbollywood%2Fdiljit-dosanjh-replied-to-kangana-through-post%2Fpb20201203154504576

ਦੋਸਾਂਝ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨਾਲ ਤੂੰ ਕੰਮ ਕੀਤਾ ਹੈ ਤੂੰ ਉਨ੍ਹਾਂ ਸਭ ਦੀ ਪਾਲਤੂ ਹੈ।

https://twitter.com/diljitdosanjh/status/1334421655171395589?ref_src=twsrc%5Etfw%7Ctwcamp%5Etweetembed%7Ctwterm%5E1334421655171395589%7Ctwgr%5E%7Ctwcon%5Es1_&ref_url=https%3A%2F%2Fwww.etvbharat.com%2Fpunjabi%2Fpunjab%2Fsitara%2Fbollywood%2Fdiljit-dosanjh-replied-to-kangana-through-post%2Fpb20201203154504576

ਦਿਲਜੀਤ ਨੇ ਨਾ ਸਿਰਫ ਕੰਗਨਾ ਲਈ ਪੋਸਟ ਕੀਤਾ ਬਲਕਿ ਉਸ ਨੂੰ ਅਜਿਹਾ ਕਰਨ ਲਈ ਕਾਫ਼ੀ ਖਰੀ-ਖਰੀ ਸੁਣਾਈ ਵੀ। ਦਿਲਜੀਤ ਨੇ ਆਪਣੀ ਪੋਸਟ ਵਿੱਚ ਲਿਖਿਆ- ‘ਸਤਿਕਾਰਯੋਗ ਮਹਿੰਦਰ ਕੌਰ ਜੀ। ਆਹ ਸੁਣ ਲਾ ਨੀ ਵਿਦ ਪਰੂਫ ਕੰਗਨਾ ਰਣੌਤ। ਆਦਮੀ ਨੂੰ ਇੰਨਾ ਵੀ ਅੰਨ੍ਹਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲਦੀ ਫਿਰਦੀ ਹੋ।” ਇਸ ਪੋਸਟ ਵਿੱਚ ਦਿਲਜੀਤ ਦੇ ਸ਼ਬਦਾਂ ਵਿੱਚ ਪ੍ਰਸ਼ੰਸਕਾਂ ਨੂੰ ਕੰਗਨਾ ਬਾਰੇ ਨਾਰਾਜ਼ਗੀ ਮਹਿਸੂਸ ਕੀਤੀ।

https://twitter.com/diljitdosanjh/status/1334148620799492096?ref_src=twsrc%5Etfw%7Ctwcamp%5Etweetembed%7Ctwterm%5E1334148620799492096%7Ctwgr%5E%7Ctwcon%5Es1_&ref_url=https%3A%2F%2Fwww.etvbharat.com%2Fpunjabi%2Fpunjab%2Fsitara%2Fbollywood%2Fdiljit-dosanjh-replied-to-kangana-through-post%2Fpb20201203154504576

ਦਿਲਜੀਤ ਨੇ ਇਸ ਪੋਸਟ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਬਜ਼ੁਰਗ ਔਰਤ ਮਹਿੰਦਰ ਕੌਰ ਆਪਣੀ ਪਛਾਣ ਸਪੱਸ਼ਟ ਕਰਦੀ ਹੈ ਕਿ ਉਹ ਪਿਛਲੇ ਸਮੇਂ ਦੀ ਖੇਤੀ ਕਰ ਰਹੀ ਹੈ। ਉਨ੍ਹਾਂ ਨੂੰ ਇਸ ਲਹਿਰ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਹੈ।