ਯਹੂਦੀ ਤਿਓਹਾਰ ਦੇ ਬਾਵਜੂਦ ਕੈਨੇਡਾ ਵਿੱਚ 21 ਅਕਤੂਬਰ ਨੂੰ ਹੋਣਗੀਆਂ ਫੈਡਰਲ ਚੋਣਾਂ

by

ਓਟਾਵਾ , 30 ਜੁਲਾਈ ( NRI MEDIA )

ਕੈਨਡਾ ਦੇ ਮੁਖ ਚੋਣ ਅਧਿਕਾਰੀ ਸਟੇਫਾਨ ਪੇਰੋਲਟ ਇਹ ਜਾਣਦੇ ਹੋਏ ਵੀ ਕਿ 21 ਅਕਤੂਬਰ ਨੂੰ ਯਹੂਦੀਆਂ ਦਾ ਤਿਓਹਾਰ ਹੈ ਤਦ ਵੀ ਚੋਣਾ ਦੀ ਤਰੀਕ ਨੂੰ ਮੁਲਤਵੀ ਨਹੀਂ ਕਰ ਰਹੇ, ਉਹਨਾਂ ਦਾ ਇਹ ਨਿਰਣਾ ਉਦੋਂ ਸਾਹਮਣੇ ਆਇਆ ਜਦ ਯਹੂਦੀ ਉਮੀਦਵਾਰ ਹਾਣੀ ਰਏਹ-ਬਨ ਅਤੇ ਯਹੂਦੀ ਰਾਜਨੀਤਿਕ ਕਾਰਕੁੰਨ ਇਰਾ ਵਾਲਫ਼ਿਸ਼ ਨੇ ਆਪਣੇ ਧਾਰਮਿਕ ਤਿਓਹਾਰ ਅਤੇ ਛੁਟੀ ਨੂੰ ਧਿਆਨ ਵਿਚ ਰੱਖਦੇ ਹੋਏ ਚੋਣ ਦਿਨ 28 ਅਕਤੂਬਰ ਨੂੰ ਰੱਖਣ ਲਈ ਕਿਹਾ ਜਦਕਿ ਪੇਰੋਲਟ ਦੇ ਮੁਤਾਬਿਕ ਨੂੰ ਚੋਣਾਂ ਨੂੰ ਮੁਲਤਵੀ ਕਰਨਾ ਸਹੀ ਨਹੀਂ ਹੈ।

ਪਿਛਲੇ ਹਫਤੇ ਫ਼ੇਡਰਲ ਕੋਰਟ ਨੇ ਵੀ ਪੇਰੋਲਟ ਨੂੰ ਇਸਦੇ ਨਿਰਣੇ ਉਪਰ ਇਕ ਵਾਰ ਫਿਰ ਤੋਂ ਵਿਚਾਰ ਕਰਨ ਲਈ ਕਿਹਾ ਸੀ, ਇਸਤੋਂ ਬਾਅਦ ਵੀ ਆਪਣੇ ਨਿਰਣੇ ਉੱਤੇ ਅਡਿੱਗ ਰਹਿੰਦੇ ਹੋਏ ਪੇਰੋਲਟ ਨੇ ਦੱਸਿਆ ਕਿ ਹੁਣ ਤਕ ਚੋਣ ਥਾਵਾਂ ਨਿਰਧਾਰਿਤ ਹੋ ਚੁੱਕਿਆ ਹਨ ਜਿਸ ਵਿਚ ਵੱਖ ਵੱਖ ਰਾਜਧਾਨੀਆਂ ਦੇ 13 ਬੋਰਡ ਸਕੂਲ ਸ਼ਾਮਿਲ ਹਨ, ਮਿਤੀ ਬਦਲਣ ਦੀ ਸਥਿਤੀ ਵਿਚ ਕਾਫੀ ਪਰੇਸ਼ਾਨੀ ਆਵੇਗੀ, ਇਸਦੇ ਨਾਲ ਹੀ ਆਪਣੇ ਫੈਸਲੇ ਦਾ ਠੋਸ ਤਰਕ ਦਿੰਦਿਆਂ ਪੇਰੋਲਟ ਨੇ ਕਿਹਾ ਕਿ 28 ਅਕਤੂਬਰ ਨਗਰਪਾਲਿਕਾ ਚੋਣਾਂ ਵੀ ਹੋਣ ਜਾ ਰਹੀਆਂ ਹਨ, ਇਸ ਤਰ੍ਹਾਂ ਇਨੇ ਵੱਡੇ ਦੇਸ਼ ਵਿਚ ਦੋ ਮੁਖ ਚੋਣਾਂ ਦਾ ਇਕ ਸਾਰ ਹੋਣਾ ਕਾਫੀ ਸਮਸਿਆਵਾਂ ਪੇਸ਼ ਕਰੇਗਾ ਕਿਉਕਿ ਇਸ ਵਾਸਤੇ ਵਾਧੂ ਪੋਲਿੰਗ ਥਾਵਾਂ, ਵਾਧੂ ਕੰਮ ਕਰਨ ਵਾਲੇ ਲੋਕ ਚਾਹੀਦੇ ਹਨ ਜਿਸ ਨਾਲ ਕਿ ਸਥਾਨਕ ਸਰੋਤਾਂ ਦੀ ਭਾਰੀ ਮਾਤਰਾ ਵਿਚ ਖਪਤ ਹੋਵੇਗੀ।

ਇਸ ਤੋਂ ਇਲਾਵਾ ਦੋ ਚੋਣਾਂ ਜੇਕਰ ਇਕਠੀਆ ਹੋਈਆਂ ਤਾ ਲੋਕ ਵੀ ਉਲਝਣ ਵਿਚ ਰਹਿਣਗੇ, ਉਹਨਾਂ ਸੁਝਾਵ ਦਿੱਤਾ ਕਿ ਜੇਕਰ ਯਹੂਦੀ ਵੋਟ ਨੂੰ ਜਰੂਰੀ ਮੰਨਦੇ ਹਨ ਤਾਂ 15 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਖਾਸ ਬੈਲਟ ਰਾਹੀਂ ਕਿਸੇ ਵੀ ਕੈਨੇਡੀਅਨ ਨਾਗਰਿਕ ਦੀ ਤਰ੍ਹਾਂ ਹੀ ਅਸਲ ਚੋਣਾਂ ਤੋਂ ਪਹਿਲਾ ਵੋਟ ਪਾ ਸਕਦੇ ਹਨ ,  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੋਣ ਕੈਨੇਡਾ ਨੂੰ ਇਕ ਸੁਤੰਤਰ ਕਾਰਜ ਪ੍ਰਣਾਲੀ ਦਸਦੇ ਹੋਏ ਮੁਖ ਚੋਣ ਅਫਸਰ ਦੀ ਸਲਾਹ ਦਾ ਪਾਲਣ ਕਰਨ ਨੂੰ ਕਿਹਾ, ਚੋਣ ਕੈਨੇਡਾ ਨੇ ਕਿਹਾ ਕਿ ਉਹ ਯਹੂਦੀਆਂ ਦੇ ਲਈ ਇਕ ਖਾਸ ਚੋਣ ਮੁਹਿੰਮ ਰੱਖੇਗਾ ਜਿਸ ਤਹਿਤ ਉਹਨਾਂ ਨੂੰ ਵੋਟ ਪਾਉਣ ਦੇ ਵਿਕਲਪਾਂ ਵਾਰੇ ਜਾਣਕਾਰੀ ਦਿੱਤੀ ਜਾਵੇਗੀ।