ਇਕ ਸੇਬ ‘ਚ ਹੁੰਦੇ ਹਨ 10 ਕਰੋੜ ਬੈਕਟੀਰੀਆ

by mediateam

ਲੰਡਨ: ਸਿਹਤ ਲਈ ਸੇਬ ਨੂੰ ਬਹੁਤ ਚੰਗਾ ਮੰਨਿਆ ਜਾਂਦਾ ਹੈ। ਕਿਹਾ ਵੀ ਜਾਂਦਾ ਹੈ ਕਿ ਰੋਜ਼ਾਨਾ ਇਕ ਸੇਬ ਖਾਣ ਨਾਲ ਡਾਕਟਰ ਕੋਲ ਜਾਣ ਦੀ ਲੋੜ ਪੈਂਦੀ। ਹੁਣ ਨਵੇਂ ਅਧਿਐਨ 'ਚ ਇਸ ਨਾਲ ਜੁੜੀਆਂ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਖੋਜਾਰਥੀਆਂ ਦਾ ਦਾਅਵਾ ਹੈ ਕਿ ਫਾਈਬਰ ਤੇ ਵਿਟਾਮਿਨ ਤੋਂ ਇਲਾਵਾ ਇਕ ਸੇਬ 'ਚ 10 ਕਰੋੜ ਬੈਕਟੀਰੀਆ ਵੀ ਹੁੰਦੇ ਹਨ। ਇਹ ਬੈਕਟੀਰੀਆ ਸਿਹਤ ਲਈ ਚੰਗੇ ਹੁੰਦੇ ਹਨ ਜਾਂ ਬੁਰੇ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸੇਬ ਕਿਸ ਤਰ੍ਹਾਂ ਉਗਾਇਆ ਗਿਆ ਹੈ। 

ਫੰਰਟੀਅਰ ਇਨ ਮਾਈਕ੍ਰੋਬਾਇਓਲਾਜੀ ਜਰਨਲ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਆਰਗੇਨਿਕ ਸੇਬ ਬਿਹਤਰ ਹੁੰਦੇ ਹਨ। ਰਵਾਇਤੀ ਸੇਬਾਂ ਦੇ ਮੁਕਾਬਲੇ ਆਰਗੈਨਿਕ ਸੇਬ 'ਚ ਵੱਖ-ਵੱਖ ਤੇ ਸੰਤੁਲਿਤ ਜੀਵਾਣੂ ਭਾਈਚਾਰਿਆਂ ਦਾ ਟਿਕਾਣਾ ਹੁੰਦਾ ਹੈ। ਇਹ ਸੇਬ ਜ਼ਿਆਦਾ ਫ਼ਾਇਦੇਮੰਦ ਹੋਣ ਦੇ ਨਾਲ ਹੀ ਜ਼ਿਆਦਾ ਸਵਾਦ ਵੀ ਹੋ ਸਕਦੇ ਹਨ। ਨਾਲ ਹੀ ਵਾਤਾਵਰਨ ਨੂੰ ਵੀ ਬਿਹਤਰ ਬਣਾਉਂਦੇ ਹਨ। ਆਸਟ੍ਰੀਆ ਦੀ ਗਾਜ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਪ੍ਰੋਫੈਸ਼ਰ ਗ੍ਰੇਬ੍ਰੀਅਲ ਬਰਗ ਨੇ ਕਿਹਾ ਹੈ ਕਿ ਇਹ ਬੈਕਟੀਰੀਆ, ਕਵਕ ਤੇ ਵਾਇਰਸ ਜਿਹੜੇ ਅਸੀਂ ਖਾਂਦੇ ਹਾਂ, ਉਹ ਜਾ ਕੇ ਸਾਡੇ ਪੇਟ 'ਚ ਇਕੱਠੇ ਹੋ ਜਾਂਦੇ ਹਨ। ਪਕਾਉਣ ਕਾਰਨ ਇਨ੍ਹਾਂ 'ਚੋਂ ਵਧੇਰੇ ਮਰ ਜਾਂਦੇ ਹਨ। ਇਸ ਲਈ ਕੱਚੀਆਂ ਸਬਜ਼ੀਆਂ ਤੇ ਫਲ ਗਟ ਮਾਈਕ੍ਰੋਬਸ (ਆਂਤ ਦੇ ਰੋਗਾਣੂਆਂ) ਦਾ ਅਹਿਮ ਸਰੋਤ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।