ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਵੱਡਾ ਨਕਸਲੀ ਹਮਲਾ ,ਬਲਾਸਟ ਵਿੱਚ 15 ਜਵਾਨ ਸ਼ਹੀਦ

by mediateam

ਗੜ੍ਹਚਿਰੌਲੀ , 01 ਮਈ ( NRI MEDIA )

ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਇੱਕ ਵੱਡਾ ਨਕਸਲੀ ਹਮਲਾ ਹੋਇਆ ਹੈ, ਇਸ ਹਮਲੇ ਵਿਚ ਮਹਾਂਰਾਸ਼ਟਰ ਪੁਲਿਸ ਦੇ 16 ਜਵਾਨ ਸ਼ਹੀਦ ਹੋ ਗਏ ਹਨ , ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਦਾ ਡਰਾਈਵਰ ਵੀ ਇਸ ਹਮਲੇ ਵਿੱਚ ਮਾਰਿਆ ਗਿਆ ਹੈ , ਨਕਸਲੀਆਂ ਨੇ ਆਈਏਡੀ ਬਲਾਸਟ ਕਰ ਪੇਟਰੋਲਿੰਗ ਲਈ ਜਾ ਰਹੀ ਗੱਡੀ ਨੂੰ ਉਡਾ ਦਿੱਤਾ , ਇਹ ਸਾਰੇ ਜਵਾਨ ਨਕਸਲ ਵਿਰੋਧੀ ਸੀ -60 ਗਰੁੱਪ ਦੇ ਮੈਂਬਰ ਸਨ |


ਘਟਨਾ ਸਥਾਨ ਤੇ ਸੁੱਰਖਿਆ ਅਤੇ ਨਕਸਲੀਆਂ ਦੇ ਵਿੱਚ ਗੋਲੀਬਾਰੀ ਵੀ ਹੋਈ , ਪੁਲਿਸ ਦੇ ਜਵਾਨਾਂ ਨੇ ਵੀ ਨਕਸਲੀਆਂ ਨੂੰ ਮੂੰਹ ਤੋੜ ਜਵਾਬ ਵੀ ਦਿੱਤਾ , ਜਾਣਕਾਰੀ ਮਿਲੀ ਹੈ ਕਿ ਗੱਡੀ ਵਿੱਚ ਕਮਾਂਡੋ ਦੇ 16 ਜਵਾਨ ਸਵਾਰ ਸਨ , ਆਈਜੀ ਸ਼ੈਲਰ ਸ਼ਰਦ ਨੇ ਜਵਾਨਾਂ ਦੇ ਸ਼ਹੀਦ ਹੋਣ ਦੀ ਸੂਚਨਾ ਦੀ ਪੁਸ਼ਟੀ ਕੀਤੀ ਹੈ , ਇਹ ਆਈਡੀ ਬਲਾਸਟ ਕਾਫੀ ਸ਼ਕਤੀਸ਼ਾਲੀ ਸੀ , ਇਸ ਬਲਾਸਟ ਵਿੱਚ ਗੱਡੀਆਂ ਦੇ ਪ੍ਰਕਾਚੇ ਉੱਡ ਗਏ ਅਤੇ ਗੱਡੀਆਂ ਦੇ ਟੁਕੜੇ ਦੂਰ ਤੱਕ ਖਿੰਡ ਗਏ , ਪਿਛਲੇ 24 ਘੰਟਿਆਂ ਦੇ ਅੰਦਰ ਇਹ ਦੂਜਾ ਨਕਸਲੀ ਹਮਲਾ ਹੈ |


ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫਡਨਵਿਸ ਸਮੇਤ ਕਈ ਨੇਤਾਵਾਂ ਨੇ ਇਸ ਭਿਆਨਕ ਹਮਲੇ ਦੀ ਨਿਖੇਧੀ ਕੀਤੀ ਹੈ |