ਇਰਾਨ ਨੇ ਮੰਨਿਆ – ਗਲਤੀ ਨਾਲ ਮਿਜ਼ਾਈਲ ਮਾਰ ਸੁੱਟਿਆ ਹਵਾਈ ਜ਼ਹਾਜ

by

ਤੇਹਰਾਨ , 11 ਜਨਵਰੀ ( NRI MEDIA )

ਈਰਾਨ ਨੇ ਇਹ ਸਵੀਕਾਰ ਕੀਤਾ ਕਿ ਉਸ ਨੇ ਗਲਤੀ ਨਾਲ ਇਕ ਯੂਕਰੇਨ ਦੇ ਜ਼ਹਾਜ ਨੂੰ ਮਿਜ਼ਾਈਲ ਨਾਲ ਮਾਰਹੇਠਾਂ ਸੁੱਟਿਆ ਸੀ , ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਮਰੀਕਾ ਵਲੋਂ ਕੀਤੇ ਜਾ ਰਹੇ ਹਮਲਿਆਂ ਦੇ ਵਿਚਕਾਰ ਅਜੇਹੀ ਸਥਿਤੀ ਬਣੀ ਹੋਈ ਸੀ ਜਿਸ ਕਾਰਨ ਉਨ੍ਹਾਂ ਨੇ ਇਸ ਜ਼ਹਾਜ ਨੂੰ ਗ਼ਲਤੀ ਨਾਲ ਸੁੱਟ ਦਿੱਤਾ , ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਕਰੈਸ਼ ਮਕੈਨੀਕਲ ਅਸਫਲਤਾ ਕਾਰਨ ਹੋਇਆ ਸੀ।


ਫੌਜ ਨੇ ਆਪਣੀ ਜਾਂਚ ਪੜਤਾਲ ਕਰਨ ਤੋਂ ਬਾਅਦ ਕਿਹਾ ਕਿ ਯੂਕ੍ਰੇਨ ਇੰਟਰਨੈਸ਼ਨਲ ਏਅਰਲਾਇੰਸ ਦੀ ਫਲਾਈਟ 752 ਇਕ “ਸੰਵੇਦਨਸ਼ੀਲ” ਇਸਲਾਮਿਕ ਰੈਵੋਲਿਉਸ਼ਨਰੀ ਗਾਰਡ ਕੋਰ ਦੇ ਮਿਲਟਰੀ ਸਾਈਟ ਦੇ ਨਜ਼ਦੀਕ ਉਡਾਣ ਭਰੀ ਜਾ ਰਹੀ ਸੀ ਜਦੋਂ “ਮਨੁੱਖੀ ਗਲਤੀ” ਕਾਰਨ ਇਸ ਨੂੰ ਨਿਸ਼ਾਨਾ ਬਣਾ ਸੁੱਟ ਦਿੱਤਾ ਗਿਆ, ”ਸੈਨਾ ਨੇ ਆਪਣੀ ਜਾਂਚ ਕਰਨ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਹੈ , ਇਸ ਵਿਚ ਕਿਹਾ ਗਿਆ ਹੈ ਕਿ ਆਈਆਰਜੀਸੀ ਅਧਿਕਾਰੀ ਸਟੇਟ ਮੀਡੀਆ 'ਤੇ ਹੋਏ ਇਸ ਹਾਦਸੇ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ।


ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ “ਦੋਸ਼ੀਆਂ” ਦੀ ਪਛਾਣ ਕਰ ਕੇ ਨਿਆਂਇਕ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ, ਜਿਕਰਯੋਗ ਹੈ ਕਿ ਬੁੱਧਵਾਰ ਨੂੰ ਤਹਿਰਾਨ ਤੋਂ ਯੂਕ੍ਰੇਨ ਜਾ ਰਿਹਾ ਹਵਾਈ ਜਹਾਜ਼ ਇਕ ਅੱਗ ਦੇ ਗੋਲੇ ਵਿਚ ਬਦਲ ਗਿਆ ਸੀ ਅਤੇ ਡਿੱਗ ਗਿਆ ਸੀ , ਇਸ ਹਾਦਸੇ ਵਿਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ , ਇਸਦੇ ਕਾਰਨ ਪੂਰੇ ਵਿਸ਼ਵ ਦੇ ਵਿਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ , ਇਰਾਨ ਦੇ ਵਲੋਂ ਇਸ ਉੱਤੇ ਜਾਂਚ ਜਾਰੀ ਹੈ ਅਤੇ ਕੈਨੇਡਾ ਨਾਲ ਯੂਕਰੇਨ ਦੀ ਟੀਮ ਵੀ ਲਗਾਤਾਰ ਇਰਾਨ ਦੇ ਸੰਪਰਕ ਵਿਚ ਹੈ |