ਕੀ ਕਸ਼ਮੀਰ ‘ਚ 35A ਨੂੰ ਹਟਾਉਣ ਦੀ ਸ਼ੁਰੂ ਹੋ ਗਈ ਤਿਆਰੀ, 16000 ਸੁਰੱਖਿਆ ਬਲ ਤੈਨਾਤ

by mediateam
ਕਸ਼ਮੀਰ (ਵਿਕਰਮ ਸਹਿਜਪਾਲ) : ਕਸ਼ਮੀਰ ਦੇ ਨੇਤਾਵਾਂ ਦੇ ਮੱਥਿਆਂ ਉਤੇ ਅੱਜਕੱਲ ਚਿੰਤਾ ਦੀ ਲਕੀਰਾਂ ਪੈ ਗਈਆਂ ਹਨ। ਹਜਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਪਤਾ ਨਹੀਂ ਚੱਲ ਰਿਹਾ ਕਿ ਕਸ਼ਮੀਰ ਵਿਚ ਆਖਿਰ ਕੀ ਹੋਣ ਵਾਲਾ ਹੈ। ਦਰਅਸਲ ਗ੍ਰਹਿ ਮੰਤਰਾਲੇ ਵੱਲੋਂ ਕਸ਼ਮੀਰ ਵਚਿ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਲਈ ਸੀਆਰਪੀਐਫ਼ ਸੇਤ ਹੋਰ ਬਲਾਂ ਦੀਆਂ ਅਤਿਰਿਕਤ 100 ਕੰਪਨਾਂ ਨੂੰ ਤੈਨਾਤ ਕਰਨ ਦਾ ਹੁਕਮ ਦਿੱਤਾ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ਦੇ ਮੁਤਾਬਿਕ ਸੀਆਰਪੀਐਫ਼ ਵੱਲੋਂ 50, ਬੀਐਸਐਫ਼ ਦੀਆਂ 10, ਐਸਐਸਬੀ ਦੀ 30 ਅਤੇ ਆਈਟੀਬੀਪੀ ਦੀਆਂ 10 ਕੰਪਨੀਆਂ ਤੈਨਾਤ ਕੀਤੀ ਗਈਆਂ ਹਨ।  ਰਿਪੋਰਟ ਅਨੁਸਾਰ ਨਰੇਂਦਰ ਮੋਦੀ 15 ਅਗਸਤ ਦੇ ਪ੍ਰੋਗਰਾਮ ਵਿਚ ਜੰਮੂ-ਕਸ਼ਮੀਰ ਜਾ ਸਕਦਾ ਹਨ ਅਤੇ ਹੋ ਸਕਦਾ ਹੈ ਕਿ ਇਸੇ ਦਿਨ ਆਰਟੀਕਲ 35ਏ ਉਤੇ ਕੋਈ ਵੱਡਾ ਐਲਾਨ ਕੀਤਾ ਸਕਦਾ ਹੈ। ਇਹ ਕਿਆਸ ਇਸ ਲਈ ਲਗਾਏ ਜਾ ਰਹੇ ਹਨ ਕਿਉਂਕਿ ਹਾਲ ਹੀ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਏ ਅਜੀਤ ਡੋਭਾਲ ਬਿਨਾ ਕਿਸੇ ਪ੍ਰੋਗਰਾਮ ਜਾਣਕਾਰੀ ਦੇ ਘਾਟੀ ਦੇ ਦੌਰੇ ਉਤੇ ਸ਼੍ਰੀਨਗਰ ਪਹੁੰਚੇ ਹਨ, ਅਤੇ ਪਿਛਲੇ ਦੋ ਦਿਨਾਂ ਤੋਂ ਫ਼ੌਜ ਦੇ ਵੱਖ-ਵੱਖ ਅਧਿਕਾਰੀਆਂ ਦੇ ਨਾਲ ਬੈਠਕ ਕਰ ਰਹੇ ਹਨ ਜਿਸ ਵਿਚ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹਨ।