‘ਧਾਰਾ-370’ ਲਾਗੂ ਕੀਤੇ ਬਿਨਾ ਮੁਸ਼ਕਿਲ ਹੈ ਭਾਰਤ ਨਾਲ ਸੰਬੰਧ ਸੁਧਾਰ : ਪਾਕਿ ਰਾਸ਼ਟਰਪਤੀ ਆਰਿਫ ਅਲਵੀ

by vikramsehajpal

ਇਸਲਾਮਾਬਾਦ (ਦੇਵ ਇੰਦਰਜੀਤ) : ਰਾਸ਼ਟਰਪਤੀ ਅਲਵੀ ਨੇ ਅਫਗਾਨ ਸ਼ਾਂਤੀ ਪ੍ਰਕਿਰਿਆ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਯੁੱਧ ਪੀੜਤ ਦੇਸ਼ ਤੋਂ ਅਮਰੀਕੀ ਮਿਲਟਰੀ ਵਾਪਸੀ ਦਾ ਫ਼ੈਸਲਾ ਉੱਥੋਂ ਦੀ ਸ਼ਾਂਤੀ ਲਈ ਸਕਰਾਤਮਕ ਕਦਮ ਹੈ।ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਭਾਰਤ 'ਤੇ ਬਲੋਚਿਸਤਾਨ ਵਿਚ ਅੱਤਵਾਦ ਫੈਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਭਾਰਤ ਅਫਗਾਨਿਸਤਾਨ ਦੀ ਵਰਤੋਂ ਕਰ ਕੇ ਬਲੋਚਿਸਤਾਨ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ।

ਵੀਰਵਾਰ ਨੂੰ ਅਮਰੀਕੀ ਮੀਡੀਆ ਨਾਲ ਵਿਭਿੰਨ ਮੁੱਦਿਆਂ 'ਤੇ ਬੋਲਦੇ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਸੰਬੰਧ ਕਸ਼ਮੀਰ ਵਿਚ ਧਾਰਾ 370 ਸਮੇਤ ਕੁਝ ਫ਼ੈਸਲੇ ਵਾਪਸ ਲੈਣ ਦੇ ਬਾਅਦ ਹੀ ਸਧਾਰਨ ਹੋ ਸਕਦੇ ਹਨ।ਉਹਨਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਸੰਬੰਧਾਂ ਵਿਚ ਸੁਧਾਰ ਹੋ ਰਿਹਾ ਹੈ। ਅਮਰੀਕੀ ਸੈਨਾ ਦੀ ਵਾਪਸੀ ਇਕ ਸਵਾਗਤ ਯੋਗ ਕਦਮ ਹੈ। ਪਾਕਿਸਤਾਨ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਸੰਬੰਧ ਵਿਚ ਉਹਨਾਂ ਨੇ ਕਿਹਾ ਕਿ ਕਈ ਮਹੱਤਵਪੂਰਨ ਮਾਮਲੇ ਵਿਰੋਧੀਆਂ ਦੇ ਸਮਰਥਨ ਦੀ ਗੈਰ ਮੌਜੂਦਗੀ ਵਿਚ ਪੂਰੇ ਨਹੀਂ ਹੋ ਸਕੇ ਹ