ਆਪਣੀ ਹਰਕਤਾਂ ਤੋਂ ਨਹੀਂ ਟਲ ਰਿਹਾ ਚੀਨ, ਸਰਹੱਦ ਉੱਤੇ ਤੈਨਾਤ ਕੀਤੇ 40 ਹਜ਼ਾਰ ਫ਼ੌਜੀ

by

ਲੱਦਾਖ (ਐਨ.ਆਰ.ਆਈ. ਮੀਡਿਆ) : ਚੀਨ ਆਪਣੀ ਹਰਕਤਾਂ ਤੋਂ ਟਲਦਾ ਦਿਖਾਈ ਨਹੀਂ ਦੇ ਰਿਹਾ। ਕਿਉਂਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਅਸਲ ਕੰਟਰੋਲ ਰੇਖਾ ਉੱਤੇ 40 ਹਜ਼ਾਰ ਫ਼ੌਜੀਆਂ ਨੂੰ ਤੈਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਦੇ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਅਸਲ ਕੰਟਰੋਲ ਰੇਖਾ ਉੱਤੇ ਤਣਾਅ ਘੱਟ ਕਰਨ ਮੂਡ ਵਿੱਚ ਨਹੀਂ ਹੈ। 

ਕਿਉਂਕਿ ਅਸਲ ਕੰਟਰੋਲ ਰੇਖਾ ਉੱਤੇ ਚੀਨ ਨੇ 40 ਹਜ਼ਾਰ ਫ਼ੌਜੀ ਤੈਨਾਤ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਫ਼ੌਜੀਆਂ ਏਅਰ ਡਿਫੈਂਸ ਸਿਸਟਮ ਵਰਗੇ ਹਥਿਆਰਾਂ ਨਾਲ ਲੈਸ ਕੀਤੇ ਗਏ ਹਨ।ਸੂਤਰਾਂ ਦਾ ਕਹਿਣਾ ਹੈ ਕਿ ਪਿੱਛਲੇ ਹਫ਼ਤੇ ਹੋਈ ਦੋ ਕੋਰ ਕਮਾਂਡਰਾਂ ਦੇ ਵਿੱਚ ਹੋਈ ਆਖ਼ਰੀ ਦੌਰ ਦੀ ਗੱਲਬਾਤ ਤੋਂ ਬਾਅਦ ਤੋਂ ਹੀ ਡੀ-ਐਸਕੇਲੇਸ਼ਨ ਗਤੀਵਿਧੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਭਾਰਤ ਚੀਨ ਸਰਹੱਦ ਉੱਤੇ ਜਾਰੀ ਤਣਾਅ ਨੂੰ ਘੱਟ ਕਰਨ ਦੇ ਲਈ ਦੋਵਾਂ ਦੇਸ਼ਾਂ ਦੇ ਵਿੱਚ ਬੈਠਕਾਂ ਤੇ ਗੱਲਬਾਤ ਦਾ ਦੌਰ ਲਗਾਤਾਰ ਜਾਰੀ ਹੈ। 15 ਜੁਲਾਈ ਨੂੰ ਕੋਰ ਕਮਾਂਡਰ ਪੱਧਰ ਦੇ ਅਧਿਕਾਰੀਆਂ ਦੀ ਹੋਈ ਪਿੱਛਲੀ ਬੈਠਕ ਵਿੱਚ ਇਸ ਗੱਲ ਉਂਤੇ ਸਹਿਮਤੀ ਬਣੀ ਸੀ ਕਿ ਦੋਵੇਂ ਪਾਸਿਓਂ ਫ਼ੌਜੀ ਅੱਗੇ ਹੋਣ ਵਾਲੇ ਡੀ-ਐਸਕੇਲੇਸ਼ਨ ਦੀ ਨਿਗਰਾਨੀ ਕਰਾਂਗੇ।