ਮੋਦੀ ਸਰਕਾਰ ਦੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਆਏ ਜਗਮੀਤ ਸਿੰਘ

by

ਓਟਵਾ , 26 ਦਸੰਬਰ ( NRI MEDIA )

ਸਿਟੀਜ਼ਨਸ਼ਿਪ ਸੋਧ ਐਕਟ (ਸੀ.ਏ.ਏ.) ਨੂੰ ਲੈ ਕੇ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ , ਇਸ ਦੇ ਨਾਲ ਹੀ ਦੇਸ਼ ਤੋਂ ਬਾਹਰ ਵੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ , ਹੁਣ ਵਿਰੋਧ ਦੀ ਆਵਾਜ਼ ਕਨੇਡਾ ਤੋਂ ਵੀ ਸਾਹਮਣੇ ਆਈ ਹੈ , ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਸੀਏਏ ਨੂੰ ਪੱਖਪਾਤੀ ਦੱਸਿਆ ਹੈ , ਜਗਮੀਤ ਸਿੰਘ ਨੇ ਟਵੀਟ ਕਰਕੇ ਨਾਗਰਿਕਤਾ ਕਾਨੂੰਨ 'ਤੇ ਆਪਣਾ ਵਿਰੋਧ ਜਤਾਇਆ ਹੈ , ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਦਾ ਨਵਾਂ ਨਾਗਰਿਕਤਾ ਸੋਧ ਕਾਨੂੰਨ ਮੁਸਲਮਾਨਾਂ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਪ੍ਰਤੀ ਜਾਣਬੁੱਝ ਕੇ ਵਿਤਕਰਾ ਕਰਦਾ ਹੈ , ਇਹ ਗਲਤ ਹੈ ਅਤੇ ਇਸਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ |


ਆਪਣੇ ਟਵੀਟ ਵਿਚ ਜਗਮੀਤ ਸਿੰਘ ਨੇ ਲਿਖਿਆ ਹੈ ਕਿ ਵੱਧ ਰਹੀ ਨਫ਼ਰਤ ਅਤੇ ਧਰੁਵੀਕਰਨ ਦੇ ਸਮੇਂ ਸਰਕਾਰਾਂ ਲੋਕਾਂ ਨੂੰ ਇਕਜੁੱਟ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਲੋਕਾਂ ਨੂੰ ਵੰਡਣ ਲਈ , ਜਗਮੀਤ ਸਿੰਘ ਕੈਨੇਡਾ ਦੇ ਵੱਡੇ ਨੇਤਾ ਹਨ ਅਤੇ ਉਨ੍ਹਾਂ ਦਾ ਵਿਚਾਰ ਇਸ ਕਾਨੂੰਨ ਤੇ ਅਹਿਮੀਅਤ ਰੱਖਦਾ ਹੈ ਹਾਲਾਂਕਿ ਕੈਨੇਡੀਅਨ ਸਰਕਾਰ ਨੇ ਇਸ ਕਾਨੂੰਨ ਤੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਹੈ |


ਸੰਯੁਕਤ ਰਾਸ਼ਟਰ ਨੇ ਚਿੰਤਾ ਜ਼ਾਹਰ ਕੀਤੀ 

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੇਸ਼ ਤੋਂ ਬਾਹਰ ਨਾਗਰਿਕਤਾ ਸੋਧ ਕਾਨੂੰਨ ਬਾਰੇ ਕੋਈ ਆਵਾਜ਼ ਉਠਾਈ ਗਈ ਹੋਵੇ ,ਇਸ ਤੋਂ ਪਹਿਲਾਂ ਕਈ ਦੇਸ਼ ਭਾਰਤ ਦੇ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰ ਚੁੱਕੇ ਹਨ , ਅਮਰੀਕਾ ਨੇ ਵੀ ਨਾਗਰਿਕਤਾ ਕਾਨੂੰਨ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ ਸੀ , ਇਸ ਦੇ ਨਾਲ ਹੀ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਵੀ ਸਿਟੀਜ਼ਨਸ਼ਿਪ ਸੋਧ ਐਕਟ 'ਤੇ ਚਿੰਤਾ ਜ਼ਾਹਰ ਕੀਤੀ ਹੈ , ਕੌਂਸਲ ਨੇ ਕਿਹਾ ਸੀ, ‘ਸਾਨੂੰ ਚਿੰਤਾ ਹੈ ਕਿ ਭਾਰਤ ਦਾ ਨਵਾਂ ਸਿਟੀਜ਼ਨਸ਼ਿਪ ਸੋਧ ਐਕਟ 2019 ਬੁਨਿਆਦੀ ਤੌਰ‘ ਤੇ ਪੱਖਪਾਤੀ ਹੈ।