ਜਾਪਾਨ ‘ਚ ਚੀਨੀ ਨਾਗਰਿਕ ਨੂੰ ਹੋਈ ਫਾਂਸੀ

by mediateam

ਵੈੱਬ ਡੈਸਕ (Vikram Sehajpal) : ਚੀਨੀ ਨਾਗਰਿਕ ਨੂੰ ਜਾਪਾਨ 'ਚ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਦੇ ਦੋਸ਼ੀ ਤਹਿਤ ਵੀਰਵਾਰ ਨੂੰ ਫਾਂਸੀ ਦੇ ਦਿੱਤੀ ਗਈ। ਜਾਪਾਨ ਦੇ ਨਿਆਂ ਮੰਤਰਾਲੇ ਨੇ ਦੱਸਿਆ ਕਿ ਫਾਂਸੀ 'ਤੇ ਚੜ੍ਹਾਏ ਗਏ ਚੀਨੀ ਵਿਦਿਆਰਥੀ ਵੇਈ ਵੇਈ ਨੇ 2003 ਵਿਚ ਦੋ ਹੋਰ ਸਾਥੀਆਂ ਨਾਲ ਮਿਲ ਕੇ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਸੀ।

ਵਾਰਦਾਤ 'ਚ ਸ਼ਾਮਲ ਦੋ ਹੋਰ ਹੱਤਿਆਰੇ ਵੀ ਚੀਨ ਦੇ ਹੀ ਸਨ। ਦੋਵਾਂ ਨੂੰ ਬਾਅਦ ਵਿਚ ਚੀਨ 'ਚ ਫੜਿਆ ਗਿਆ। ਉਨ੍ਹਾਂ ਵਿਚੋਂ ਇਕ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ ਜਦਕਿ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ। ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਦੀ ਤਰ੍ਹਾਂ ਜਾਪਾਨ ਵਿਚ ਵੀ ਫਾਂਸੀ ਦੀ ਸਜ਼ਾ ਵਿਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ।

ਦੇਸ਼ ਵਿਚ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੀ ਅਗਵਾਈ ਵਿਚ 2012 ਤੋਂ ਚੱਲ ਰਹੀ ਸਰਕਾਰ ਦੌਰਾਨ ਹੁਣ ਤਕ 39 ਲੋਕਾਂ ਨੂੰ ਸਜ਼ਾ-ਏ-ਮੌਤ ਦਿੱਤੀ ਜਾ ਚੁੱਕੀ ਹੈ। ਪਿਛਲੇ ਸਾਲ 15 ਲੋਕਾਂ ਨੂੰ ਫਾਂਸੀ ਦਿੱਤੀ ਗਈ ਜੋ ਇਕ ਦਹਾਕੇ ਵਿਚ ਸਭ ਤੋਂ ਜ਼ਿਆਦਾ ਹੈ।