ਗਰਮੀ ਤੋਂ ਪਰੇਸ਼ਾਨ ਆਏ ਲੋਕ, ਅਜੇ ਨਹੀਂ ਮਿਲੇਗੀ ਰਾਹਤ।

by

ਜਲੰਧਰ: ਭਾਰਤ ਸਮੇਤ ਪੂਰੇ ਪੰਜਾਬ 'ਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਅੰਬਰੋਂ ਵਰ੍ਹਦੀ ਅੱਗ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਝੁਲਸਾ ਦਿੱਤਾ ਹੈ ਅਤੇ ਅਜਿਹੀ ਗਰਮੀ ਤੋਂ ਅਜੇ ਕੋਈ ਰਾਹਤ ਨਹੀਂ ਮਿਲਣ ਵਾਲੀ। ਆਉਣ ਵਾਲੇ 2 ਦਿਨਾਂ 'ਚ ਇਹ ਗਰਮੀ ਲੋਕਾਂ ਨੂੰ ਹੋਰ ਵੀ ਤੜਫਾਵੇਗੀ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਪਾਰਾ 45 ਤੋਂ 48 ਡਿਗਰੀ ਤੱਕ ਜਾ ਸਕਦਾ ਹੈ ਅਤੇ ਜੂਨ 'ਚ ਭਾਰੀ ਗਰਮੀ ਪਵੇਗੀ।


ਉਨ੍ਹਾਂ ਦੱਸਿਆ ਕਿ ਅਗਲੇ ਹਫਤੇ ਤੋਂ ਮੌਸਮ 'ਚ ਕੁਝ ਬਦਲਾਅ ਦੀ ਆਸ ਹੈ। ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਵਾਰ ਮਾਨਸੂਨ ਆਮ ਵਾਂਗ ਹੀ ਰਹੇਗੀ। ਦੱਸ ਦੇਈਏ ਕਿ ਪੂਰੇ ਪੰਜਾਬ 'ਚ ਗਰਮ ਹਵਾਵਾਂ ਨਾਲ ਲੋਕਾਂ ਦੀ ਜਾਨ ਨਿਕਲੀ ਪਈ ਹੈ ਅਤੇ ਹਰ ਕੋਈ ਗਰਮੀ ਤੋਂ ਹਾਏ-ਤੌਬਾ ਕਰ ਰਿਹਾ ਹੈ। 

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।