ਪੰਜਾਬ ‘ਚ ਮੁੜ ਲਹਿਰਾਇਆ ਗਿਆ ਖ਼ਾਲਿਸਤਾਨੀ ਝੰਡਾ

by mediateam
ਬਠਿੰਡਾ (ਐਨ.ਆਰ.ਆਈ. ਮੀਡਿਆ) : ਅੱਜ ਪੰਜਾਬ 'ਚ ਇਕ ਵਾਰ ਫਿਰ ਖ਼ਾਲਿਸਤਾਨੀ ਝੰਡਾ ਲਹਿਰਾਇਆ ਗਿਆ। ਇਹ ਝੰਡਾ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਤੇ ਪਟਿਆਲਾ-ਸੰਗਰੂਰ ਰੋਡ ਕੋਲ ਪਿੰਡ ਭੇਡ ਪੁਰਾ ਦੇ ਅੱਡੇ 'ਤੇ ਝੰਡਾ ਲਹਿਰਾਉਂਦਾ ਮਿਲਿਆ। ਇਸ ਲਹਿਰਾਏ ਗਏ ਝੰਡੇ ਦੀ ਵੀਡੀਓ ਵੀ ਵਾਇਰਲ ਹੋ ਗਈ, ਸੂਤਰਾਂ ਮੁਤਾਬਕ ਇਹ ਲਹਿਰਾਇਆ ਗਿਆ ਝੰਡਾ ਬਕਾਇਦਾ ਸਬੰਧਿਤ ਪੁਲਸ ਹੀ ਉਤਾਰ ਕੈ ਲਿਆਈ ਹੈ ਪਰ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਐੱਸ. ਐੱਚ. ਪਸਿਆਣਾ ਨੇ ਪੱਲਾ ਝਾੜ ਲਿਆ ਹੈ।  ਐੱਸ.ਐੱਚ.ੳ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਇਸ ਖ਼ਾਲਿਸਤਾਨ ਝੰਡੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਟੀਮਾਂ ਰਵਾਨਾ ਕੀਤੀਆਂ ਪਰ ਮੁੱਖ ਹਾਈਵੇ 'ਤੇ ਕਿਤੇ ਵੀ ਕੋਈ ਖ਼ਾਲਿਸਤਾਨੀ ਝੰਡਾ ਨਜ਼ਰ ਨਹੀਂ ਆਇਆ। ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਸਮੇਂ ਨੈਸ਼ਨਲ ਹਾਈਵੇ ਸੰਗਰੂਰ-ਪਟਿਆਲਾ ਮਾਰਗ 'ਤੇ ਸਥਿਤ ਪਿੰਡ ਭੋਡ ਪੁਰਾ ਦੇ ਅੱਡੇ 'ਤੇ ਇਕ ਕੇਸਰੀ ਰੰਗ ਦਾ ਝੰਡਾ ਲਹਿਰਾ ਦਿੱਤਾ ਗਿਆ ਸੀ।  ਇਹ ਝੰਡਾ ਹਾਈਵੇ ਤੋਂ ਪਹਿਲਾਂ ਹੀ ਲੱਗੇ ਇਕ ਸਰਕਾਰੀ ਸਾਈਨ ਬੋਰਡ 'ਤੇ ਲਗਾਇਆ ਗਿਆ ਸੀ। ਇਸ ਝੰਡੇ ਦੇ ਲਗਦਿਆਂ ਹੀ ਕੁਝ ਰਾਹਗੀਰਾਂ ਨੇ ਵੀਡੀਓ ਬਣਾ ਲਈ ਅਤੇ ਵਾਇਰਲ ਕਰ ਦਿੱਤੀ।