ਕੋਹਲੀ ਬਣਿਆ ਨੰਬਰ 1 ਪ੍ਰਿਯੰਕਾ ਚੋਪੜਾ ਨੂੰ ਛੱਡਿਆ ਪਿੱਛੇ

by

ਨਵੀਂ ਦਿੱਲੀ (Nri Media) : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂਅ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਕੋਹਲੀ ਭਾਰਤ ਦੇ ਪਹਿਲੇ ਅਜਿਹੇ ਭਾਰਤੀ ਬਣ ਗਏ ਹਨ ਜਿੰਨ੍ਹਾਂ ਦੇ ਇੰਸਟਾਗ੍ਰਾਮ ਤੇ 50 ਮਿਲੀਅਨ ਪ੍ਰਸ਼ੰਸਕ ਹੋ ਗਏ ਹਨ।ਇੰਸਟਾਗ੍ਰਾਮ ਪ੍ਰਸ਼ੰਸਕਾ ਦੇ ਮਾਮਲੇ ਵਿੱਚ ਕੋਹਲੀ ਨੇ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਜਿਸ ਦੇ ਇੰਸਟਾਗ੍ਰਾਮ ਤੇ 49.8 ਪ੍ਰਸ਼ੰਸਕ ਹਨ।

ਕੁਝ ਸਮਾ ਪਹਿਲਾਂ ਕੋਹਲੀ ਦੂਜੇ ਨੰਬਰ ਤੇ ਸੀ ਪਰ ਕੋਹਲੀ ਨੇ ਬੜੇ ਹੀ ਘੱਟ ਸਮੇਂ ਵਿੱਚ ਇਹ ਮੁਕਾਮ ਵੀ ਪਾ ਲਿਆ ਹੈ।ਸਾਲ 2020 ਦੀ ਸ਼ੁਰੂਆਤ ਤੱਕ ਪ੍ਰਿਯੰਕਾ ਚੋਪੜਾ ਪ੍ਰਸ਼ੰਸਕਾਂ ਦੇ ਮਾਮਲੇ ਵਿੱਚ ਵਿਰਾਟ ਕੋਹਲੀ ਤੋਂ ਅੱਗੇ ਸੀ। 

ਸਾਲ ਦੀ ਸ਼ੁਰੂਆਤ ਵਿੱਚ ਚੋਪੜਾ ਦੇ ਇੰਸਟਾਗ੍ਰਾਮ ਤੇ 44.6 ਮਿਲੀਅਨ ਪ੍ਰਸ਼ੰਸਕ ਸਨ ਜਦੋਂ ਕਿ ਕੋਹਲੀ ਦੇ 41.1 ਮਿਲੀਅਨ ਪ੍ਰਸ਼ੰਸਕ ਸਨ ਪਰ ਅੱਧੀ ਫ਼ਰਵਰੀ ਵਿੱਚ ਹੀ ਕੋਹਲੀ ਨੇ ਇਸ ਫਾਸਲੇ ਨੂੰ ਖ਼ਤਮ ਕਰ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ।ਵਿਰਾਟ ਕੋਹਲੀ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸਰਮਾ ਦੇ ਇਸ ਵੇਲੇ 32.6 ਮਿਲੀਅਨ ਪ੍ਰਸ਼ੰਸਕ ਹਨ।