ਮਾਂਟਰੀਅਲ : ਪੰਜਾਬੀ ਮੁੰਡੇ ਦੇ ਟਰੱਕ ‘ਚ ਮਿਲੀ 14 ਡਾਲਰ ਦੀ ਕੋਕੀਨ

by vikramsehajpal

ਮਾਂਟਰੀਅਲ (ਦੇਵ ਇੰਦਰਜੀਤ) : ਪਿਛਲੇ ਮਹੀਨੇ ਫੋਰਟ ਐਰੀ, ਓਨਟਾਰੀਓ ਵਿੱਚ ਪੀਸ ਬ੍ਰਿੱਜ ਦੀ ਸਰਹੱਦ ਤੋਂ ਕੈਨੇਡਾ ਦਾਖਲ ਹੋ ਰਹੇ ਕਮਰਸ਼ੀਅਲ ਟਰੱਕ ਵਿੱਚ 112·5 ਕਿਲੋ ਕੋਕੀਨ ਮਿਲਣ ਤੋਂ ਬਾਅਦ ਕਿਊਬਿਕ ਦੇ ਇੱਕ ਵਿਅਕਤੀ ਨੂੰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 15 ਜੂਨ ਨੂੰ ਪੰਜ ਡਫਲ ਬੈਗਸ ਵਿੱਚੋਂ 14 ਮਿਲੀਅਨ ਡਾਲਰ ਦੀ ਕੋਕੀਨ ਮਿਲੀ। ਗੱਡੀ ਦਾ ਡਰਾਈਵਰ 24 ਸਾਲਾ ਪਰਦੀਪ ਸਿੰਘ ਲਾਸਾਲ, ਕਿਊਬਿਕ ਦਾ ਰਹਿਣ ਵਾਲਾ ਹੈ, ਤੇ ਉਸ ਨੂੰ ਨਾਇਗਰਾ ਆਨ ਦ ਲੇਕ ਯੂਨਿਟ ਦੇ ਆਰਸੀਐਮਪੀ ਅਧਿਕਾਰੀਆਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਸ ਉੱਤੇ ਪਾਬੰਦੀਸੁ਼ਦਾ ਪਦਾਰਥ ਦੀ ਸਮਗਲਿੰਗ ਦਾ ਚਾਰਜ ਲਾਇਆ ਗਿਆ ਹੈ। ਪਰਦੀਪ ਸਿੰਘ ਨੂੰ 9 ਜੁਲਾਈ ਨੂੰ ਸੇਂਟ ਕੈਥਰੀਨਜ਼ ਕੋਰਟਹਾਊਸ ਵਿੱਚ ਪੇਸ਼ ਕੀਤਾ ਜਾਵੇਗਾ।

ਆਰਸੀਐਮਪੀ ਦੇ ਬਾਰਡਰ ਇੰਟੇਗ੍ਰਿਟੀ ਪ੍ਰੋਗਰਾਮ ਦੇ ਸੁਪਰਡੈਂਟ ਸ਼ਾਅਨ ਬੌਦਰਿਊ ਨੇ ਵੀਰਵਾਰ ਨੂੰ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਐਨੀ ਵੱਡੀ ਮਾਤਰਾ ਵਿੱਚ ਨਸਿ਼ਆਂ ਦੀ ਖੇਪ ਮਿਲਣ ਤੇ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਸਿੱਧ ਹੋ ਗਿਆ ਹੈ ਕਿ ਆਰਸੀਐਮਪੀ ਤੇ ਸੀਬੀਐਸਏ ਰਲ ਕੇ ਸਾਡੀ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਨ ਤੇ ਇਹ ਨਸਿ਼ਆਂ ਨੂੰ ਸਾਡੀਆਂ ਗਲੀਆਂ ਵਿੱਚ ਪਹੁੰਚਣ ਤੋਂ ਵੀ ਰੋਕ ਰਹੇ ਹਨ।