ਨੀਦਰਲੈਂਡ ਦੇ ਵਿੱਚ ਨਿਊਜ਼ੀਲੈਂਡ ਵਰਗਾ ਹਮਲਾ – 3 ਲੋਕਾਂ ਦੀ ਮੌਤ , 9 ਲੋਕ ਜ਼ਖਮੀ

by

ਯੂਟ੍ਰੇਕਟ , 19 ਮਾਰਚ ( NRI MEDIA )

ਯੂਰਪੀ ਦੇਸ਼ ਨੀਦਰਲੈਂਡ ਦੇ ਵਿੱਚ ਹੁਣ ਨਿਊਜ਼ੀਲੈਂਡ ਵਰਗਾ ਅੱਤਵਾਦੀ ਹਮਲਾ ਹੋਇਆ ਹੈ , ਨੀਦਰਲੈਂਡ ਦੇ ਯੂਟ੍ਰੇਕਟ ਸ਼ਹਿਰ ਵਿੱਚ, ਇੱਕ ਹਮਲਾਵਰ ਨੇ ਟ੍ਰਾਮ ਵਿੱਚ ਯਾਤਰਾ ਕਰ ਰਹੇ ਲੋਕਾਂ 'ਤੇ ਹਮਲਾ ਕੀਤਾ ਅਤੇ ਗੋਲੀਆਂ ਬਰਸਾਈਆਂ , ਇਸ ਹਮਲੇ ਵਿੱਚ ਤਿੰਨ ਲੋਕ ਮਾਰੇ ਗਏ ਹਨ ਅਤੇ ਤਕਰੀਬਨ 9 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ,ਪੁਲਿਸ ਨੇ 37 ਸਾਲ ਦੇ ਤੁਰਕੀ ਮੂਲ ਦੇ ਦੋਸ਼ੀ ਗੋਕਮਨ ਤਾਨਿਸ ਨੂੰ ਗ੍ਰਿਫਤਾਰ ਕੀਤਾ ਹੈ , ਗੋਕਮਨ ਦੇ ਪਿਤਾ ਮਹਿਮਿਤ ਤਾਨਿਸ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤਰ ਜ਼ਿੰਮੇਵਾਰ ਹੈ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ |


ਅਥਾਰਟੀਆਂ ਨੇ ਤੁਰੰਤ ਇਲਾਕੇ ਲਈ ਅੱਤਵਾਦੀ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ , ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਹਮਲਾਵਰ ਨੂੰ ਗਿਰਫ਼ਤਾਰ ਕੀਤਾ , ਸ਼ਹਿਰ ਦੇ ਮੇਅਰ ਨੇ ਕਿਹਾ ਕਿ ਇਹ ਇਕ '' ਦਹਿਸ਼ਤ ਮਚਾਉਣ '' ਵਾਲੀ ਥਿਊਰੀ ਸੀ , ਡੱਚ ਫੌਜੀ ਪੁਲਿਸ ਨੇ ਡੱਚ ਹਵਾਈ ਅੱਡਿਆਂ ਅਤੇ ਦੇਸ਼ ਦੀਆਂ ਮੁੱਖ ਇਮਾਰਤਾਂ ਲਈ ਅਲਰਟ ਜਾਰੀ ਕੀਤਾ ਹੈ  |

ਸਥਾਨਕ ਮੀਡੀਆ ਦੇ ਅਨੁਸਾਰ, ਪੁਲਿਸ ਨੇ ਮੁੱਖ ਇਮਾਰਤਾਂ 'ਤੇ ਬੇਰੀਕੇਡ ਕਰ ਦਿੱਤਾ ਹੈ , ਡੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਟ੍ਰੇਕਟ ਵਿੱਚ ਅੱਤਵਾਦੀ ਹਮਲੇ ਦੀ ਧਮਕੀ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਗਿਆ ਹੈ, ਸਕੂਲਾਂ ਨੂੰ ਦਰਵਾਜ਼ੇ ਬੰਦ ਕਰਨ ਲਈ ਕਿਹਾ ਗਿਆ ਹੈ ਅਤੇ ਸਾਰੀਆਂ ਧਾਰਮਿਕ ਸੰਸਥਾਵਾਂ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ |


ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਵਿੱਚ ਦੋ ਮਸਜਿਦ ਅਲ-ਨੂਰ ਅਤੇ ਲੀਨਵੁੱਡ ਵਿੱਚ ਇੱਕ ਹਮਲਾਵਰ ਨੇ ਅੰਨੇਵਾਹ ਗੋਲੀਬਾਰੀ ਕੀਤੀ ਸੀ , ਇਸ ਵਿੱਚ 50 ਲੋਕ ਮਾਰੇ ਗਏ ਸਨ , ਹਮਲਾਵਰ ਨੂੰ ਬਰੈਂਟਨ ਟ੍ਰੈਂਟ ਦੇ 'ਵਾਈਟ ਸੁਪਰਸਰਮਿਸਟ' (ਐਕਸਟ੍ਰੀਮ ਆਰਗੇਨਾਈਜੇਸ਼ਨ) ਦਾ ਮੈਂਬਰ ਦੱਸਿਆ ਗਿਆ ਸੀ , ਹੁਣ ਅੱਤਵਾਦੀਆਂ ਵਲੋਂ ਅਜਿਹੇ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਥੇ ਕਦੀ ਕੋਈ ਅੱਤਵਾਦੀ ਹਮਲੇ ਨਹੀਂ ਹੋਏ |