ਫਿਲਪੀਨਜ਼ ਵਲੋਂ ਕੈਨੇਡਾ ਨੂੰ ਮਿਲੀ ਜੰਗ ਦੀ ਧਮਕੀ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਜੇਕਰ ਕੈਨੇਡਾ ਨੇ ਆਪਣਾ ਕੂੜਾ ਵਾਪਸ ਨਹੀਂ ਲਿਆ ਤਾਂ ਉਸ ਦੇ ਨਾਲ ਜੰਗ ਛੇੜ ਦਿਆਂਗੇ ਇਹ ਫਿਲਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਕਿਹਾ ਹੈ। ਦਰਅਸਲ 2013 ਅਤੇ 2014 ਵਿਚ ਕੈਨੇਡਾ ਨੇ ਰੀਸਾਈਕਲਿੰਗ ਲਈ ਕੂੜੇ ਦੇ ਕੁਝ ਕੰਟੇਨਰ ਫਿਲਪੀਨਜ਼ ਭੇਜੇ ਸਨ। ਫਿਲਪੀਨਜ਼ ਦਾ ਦੋਸ਼ ਹੈ ਕਿ ਇਨ੍ਹਾਂ ਕੰਟੇਨਰਾਂ ਵਿਚ ਜ਼ਹਿਰੀਲਾ ਕੂੜਾ ਭਰਿਆ ਸੀ, ਲਿਹਾਜ਼ਾ ਕੈਨੇਡਾ ਇਨ੍ਹਾਂ ਨੂੰ ਛੇਤੀ ਵਾਪਸ ਲਵੇ। ਹਾਲ ਹੀ ਵਿਚ ਫਿਲਪੀਨਜ਼ ਦੀ ਇਕ ਨਿਊਜ਼ ਵੈਬਸਾਈਟ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਨੇ 5 ਸਾਲ ਪਹਿਲਾਂ ਪਹਿਲਾਂ ਤਕਰੀਬਨ 100 ਕੰਟੇਨਰ ਭੇਜੇ ਸਨ।

ਪਰ ਕਸਟਮ ਅਧਿਕਾਰੀਆਂ ਨੂੰ ਇਸ ਵਿਚ ਗੰਦੇ ਡਾਈਪਰ ਅਤੇ ਕਿਚਨ ਦਾ ਸਾਮਾਨ ਵੀ ਮਿਲਿਆ ਸੀ। ਦੁਤਰਤੇ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਕ ਹਫਤੇ ਵਿਚ ਕੈਨੇਡਾ ਆਪਣਾ ਗੈਰ-ਕਾਨੂੰਨੀ ਕੂੜਾ ਵਾਪਸ ਲੈ ਲਵੇ ਨਹੀਂ ਤਾਂ ਕੂੜੇ ਦਾ ਪਹਾੜ ਵਾਪਸ ਪਹੁੰਚਾ ਦਿਆਂਗੇ। ਉਨ੍ਹਾਂ ਨੇ ਕਿਹਾ ਫਿਲਪੀਨਜ਼ ਹੁਣ ਆਪਣਾ ਰੁਖ ਨਹੀਂ ਬਦਲੇਗਾ ਫਿਰ ਚਾਹੇ ਇਸ ਤੋਂ ਦੋਵੇਂ ਦੇਸ਼ ਦੁਸ਼ਮਨ ਕਿਉਂ ਨਾ ਬਣ ਜਾਣ। ਅਸੀਂ ਕੈਨੇਡਾ ਖਿਲਾਫ ਜੰਗ ਦਾ ਐਲਾਨ ਕਰ ਦਿਆਂਗੇ ਅਤੇ ਕਹਾਂਗੇ ਕਿ ਤੁਹਾਡਾ ਕੂੜਾ ਵਾਪਸ ਭੇਜ ਦਿੱਤਾ ਗਿਆ ਹੈ।

ਚਾਹੋ ਤਾਂ ਇਸ ਨੂੰ ਖਾ ਸਕਦੇ ਹੋ। ਦੁਤਰਤੇ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੂੜੇ ਲਈ ਇਕ ਕਿਸ਼ਤੀ ਤਿਆਰੀ ਕੀਤੀ ਜਾਵੇ ਅਤੇ ਕੈਨੇਡਾ ਉਸ ਨੂੰ ਵਾਪਸ ਲਿਜਾਇਆ ਜਾਵੇ। ਅਜਿਹਾ ਨਾ ਹੋਇਆ ਤਾਂ ਉਹ ਖੁਦ ਸਮੁੰਦਰੀ ਰਸਤਾ ਤੈਅ ਕਰਕੇ ਕੂੜਾ ਕੈਨੇਡਾ ਵਿਚ ਟਿਕਾਣੇ ਲਗਾ ਕੇ ਆਉਣਗੇ।