ਅੱਤਵਾਦੀ ਹਮਲੇ ਤੋਂ ਬਾਦ ਜੰਮੂ ‘ਚ ਲੋਕਾਂ ਨੇ ਫੂਕੀਆਂ ਗੱਡੀਆਂ – ਲਗਾਏ ਦੇਸ਼ ਵਿਰੋਧੀ ਨਾਅਰੇ

by mediateam

ਜੰਮੂ (ਵਿਕਰਮ ਸਹਿਜਪਾਲ) : ਪੁਲਵਾਮਾ ਅੱਤਵਾਦੀ ਹਮਲੇ 'ਚ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਲੋਕਾਂ ਦਾ ਗੁੱਸਾ ਸੜਕਾਂ 'ਤੇ ਉਤਰ ਆਇਆ ਹੈ। ਅੱਤਵਾਦੀ ਘਟਨਾ ਦੇ ਵਿਰੋਧ 'ਚ ਜੰਮੂ 'ਚ ਜਗ੍ਹਾ-ਜਗ੍ਹਾ ਪ੍ਰਦਰਸ਼ਨ ਹੋ ਰਹੇ ਹਨ। ਕਈ ਥਾਂਵਾਂ 'ਤੇ ਗੱਡੀਆਂ ਵੀ ਫੂਕੀਆਂ ਗਈਆਂ ਹਨ। 


ਇਸ ਦੇ ਨਾਲ ਹੀ ਇੰਟਰਨੈੱਟ ਸੇਵਾ ਸਸਪੈਂਡ ਕਰ ਦਿੱਤੀ ਗਈ ਹੈ। ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਪੂਰੇ ਜੰਮੂ 'ਚ ਕਰਫਿਊ ਲੱਗਾ ਦਿੱਤਾ ਹੈ। ਉੱਥੇ ਹੀ ਫੌਜ ਵੀ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰ ਰਹੀ ਹੈ। ਪ੍ਰਸ਼ਾਸਨ ਨੇ ਜਦੋਂ ਹਾਲਾਤ ਬੇਕਾਬੂ ਹੁੰਦੇ ਦੇਖੇ ਤਾਂ ਹੰਝੂ ਗੈਸ ਦੇ ਗੋਲੇ ਵੀ ਦਾਗ਼ੇ। 


ਜੰਮੂ ਬੰਦ ਦੌਰਾਨ ਮੁਸਲਿਮ ਬਹੁਲ ਇਲਾਕੇ 'ਚ ਦੇਸ਼ ਵਿਰੋਧੀ ਨਾਅਰੇ ਵੀ ਲੱਗੇ, ਜਿਸ ਤੋਂ ਬਾਅਦ ਹਾਲਾਤ ਹੋਰ ਖਰਾਬ ਹੋ ਗਏ। ਇਸ ਕਾਰਨ ਪ੍ਰਸ਼ਾਸਨ ਨੂੰ ਕਰਫਿਊ ਲਗਾਉਣਾ ਪਿਆ। ਗੁੱਸਾਈ ਭੀੜ ਨੇ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।