ਛੇ ਘੰਟੇ ਦੇ ਬੇਰਹਿਮੀ ਨਾਲ ਰੇਪ ਤੋ ਬਾਅਦ ਔਰਤ ਨੇ ਛਾਲ ਮਾਰ ਬਚਾਈ ਜਾਨ

by

ਨਿਊਯਾਰਕ, 4 ਜੂਨ , ਰਣਜੀਤ ਕੌਰ ( NRI  MEDIA )

ਨਿਊਯਾਰਕ ਪੁਲਿਸ ਵਿਭਾਗ ਨੇ ਕਵੀਨ ਵਿਚ ਰਹਿਣ ਵਾਲੇ ਲੋਕਾਂ ਕੋਲੋ ਇਕ ਆਦਮੀ ਨੂੰ ਤਲਾਸ਼ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਜਿਸ ਉਪਰ ਇਕ ਔਰਤ ਨਾਲ ਬੇਰਹਿਮੀ ਨਾਲ ਰੇਪ ਕਰਨ ਦਾ ਦੋਸ਼ ਹੈ , ਪੁਲਿਸ ਵਿਭਾਗ ਨੇ ਦਸਿਆ ਕਿ 53 ਸਾਲਾਂ ਮਾਇਕਲ ਹੌਸੰਗ ਨੇ 30 ਮਈ ਨੂੰ ਔਰਤ ਨਾਲ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ ਤਕ ਲਗਾਤਾਰ ਰੇਪ ਕੀਤਾ ਅਤੇ ਕਈ ਵਾਰੀ ਉਸਦੇ ਮੂੰਹ ਤੇ ਮੁੱਕੇ ਵੀ ਮਾਰੇ ਜਿਸ ਕਾਰਨ ਉਸ ਔਰਤ ਨੂੰ ਇਕ ਫਰੈਕਚਰ ਵੀ ਹੋ ਗਿਆ , ਔਰਤ ਨੇ ਦੋ ਵਾਰੀ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਓਹ ਦੂਜੀ ਵਾਰੀ ਸਫਲ ਰਹੀ।


ਔਰਤ ਦੇ ਬਚ ਨਿਕਲਣ ਤੋ ਬਾਅਦ ਹਾਸੰਗ ਲਾਲ ਰੰਗ ਦੀ ਸ਼ੇਵਰਲੇਟ ਜਿਸ ਤੇ ਫਲੋਰਿਡਾ ਦੀ ਲਾਈਸੇਂਸ ਪਲੇਟ ਜੇ ਜੈਡ ਸੀ 432 ਵਿਚ ਭਜ ਗਿਆ, ਪੁਲਿਸ ਨੇ ਕਿਹਾ ਕਿ ਫਿਲਹਾਲ ਦੋਸ਼ੀ ਫਰਾਰ ਹੈ ਪਰ ਸਾਡੇ ਵਲੋਂ ਉਸਨੂੰ ਲੱਭਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ |

ਨਿਊਯਾਰਕ ਪੁਲਿਸ ਵਿਭਾਗ ਨੇ ਹਾਸੰਗ ਦੀ ਜਾਣਕਾਰੀ ਦੇਣ ਵਾਲੇ ਤੇ 2500 ਡਾਲਰ ਦਾ ਇਨਾਮ ਰੱਖਿਆ ਹੈ ਜਿਸਦੇ ਚਲਦੇ ਉਹਨਾਂ ਨੂੰ ਹੋਸੰਗ ਦੀ ਇਕ ਇਕ ਤਸਵੀਰ ਪ੍ਰਾਪਤ ਹੋ ਗਈ ਹੈ , ਹੁਣ ਪੁਲਿਸ ਵਲੋਂ ਜਲਦ ਹੀ ਇਸਨੂੰ ਜਨਤਕ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ |