ਹੁਣ ਰੋਬੋਟ ਸਰਹੱਦ ‘ਤੇ ਰੱਖਣਗੇ ਨਜ਼ਰ, ਹਰਕਤ ਹੋਣ ‘ਤੇ BSF ਨੂੰ ਕਰਨਗੇ ਅਲਰਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਦੇਸ਼ ਦੀਆਂ ਸੀਮਾਵਾਂ 'ਤੇ ਅੱਤਵਾਦੀਆਂ ਦੀ ਘੁਸਪੈਠ ਪੂਰੀ ਤਰ੍ਹਾਂ ਰੁਕੇ, ਇਸ ਲਈ ਸਾਡੇ ਆਟੀਫਿਸ਼ੀਅਲ ਇੰਟੈਲੀਜੈਨਸ ਨਾਲ ਲੈਸ ਦੋ ਰੋਬੋਟ ਪੰਜਾਬ 'ਚ ਬਾਰਡਰ 'ਤੇ ਤੈਨਾਤ ਕੀਤੇ ਜਾ ਚੁੱਕੇ ਹਨ। ਕਿਸੇ ਵੀ ਤਰ੍ਹਾ ਦੀ ਗਤੀਵਿਧੀ ਹੋਣ 'ਤੇ ਇਹ ਬੀਐੱਸਐੱਫ ਨੂੰ ਅਲਰਟ ਕਰ ਦੇਣਗੇ। ਇਸ 'ਚ ਸਫਲਤਾ ਮਿਲਣ ਨਾਲ ਦੇਸ਼ ਦੇ ਬਾਕੀ ਬਾਰਡਰਾਂ 'ਤੇ ਵੀ ਇਸ ਨੂੰ ਤੈਨਾਤ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਰੋਬੋਟ 'ਚ ਬਾਰਡਰ ਦੀ ਨਿਗਰਾਨੀ ਲਈ ਨਾਈਟ ਵਿਜ਼ਨ ਕੈਮਰਾ ਲਗਵਾਇਆ ਗਿਆ ਹੈ। ਜਿਸ ਨਾਲ ਰਾਤ ਨੂੰ ਵੀ ਬਾਰਡਰ 'ਤੇ ਹੋਣ ਵਾਲੀਆਂ ਗਤੀਵਿਧੀਆਂ 'ਤੇ ਵੀ ਨਜ਼ਰ ਰੱਖੀ ਜਾ ਸਕੇ।