ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੀ ‘SNC LAVALIN’ ਕੰਪਨੀ ਦੀ ਸੁਣਵਾਈ ਅੱਜ ਤੋਂ ਸ਼ੁਰੂ

by mediateam

20 ਫਰਵਰੀ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਕੈਨੇਡਾ ਦੀ ਮੌਂਟਰੀਅਲ ਕੰਪਨੀ ਐਸ.ਐਨ.ਸੀ.- ਲਵਲੀਨ ਦਿਨੋਂ ਦਿਨ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਜਿਸਦੀ ਸੁਣਵਾਈ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ | ਅਸਤੀਫਾ ਦੇ ਚੁਕੀ ਅਟਾਰਨੀ ਜਨਰਲ ਜੋਡੀ ਵਿਲਸਨ ਰੇਬੋਲਡ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਟਰੂਡੋ ਦੇ ਕੈਬਿਨੇਟ ਦਫ਼ਤਰ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਮੌਂਟਰੀਆਲ ਕੰਪਨੀ ਤੇ ਮੁਕੱਦਮਾ ਨਾ ਚਲਾਉਣ 'ਤੇ ਦਬਾਅ ਪਾਇਆ ਗਿਆ ਹੈ ਜਿਸ ਕਾਰਨ ਉਹਨਾਂ ਨੇ ਅਸਤੀਫ਼ਾ ਦੇਣ ਦਾ ਫੈਸਲਾ ਲਿੱਤਾ ਸੀ | ਦੱਸ ਦਈਏ ਕਿ ਹੁਣ ਹਾਊਸ ਆਫ ਕਾਮਨਜ਼ ਜਸਟਿਸ ਕਮੇਟੀ ਨੇ ਅੱਜ ਤੋਂ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਵਿਲਸਨ ਨੂੰ ਆਪ ਸੁਣਵਾਈ ਦੇਣ ਲਈ ਬੁਲਾਇਆ ਗਿਆ ਸੀ ਪਰ ਸੰਭਾਵਿਤ ਤੌਰ 'ਤੇ ਉਸਨੇ ਕਿਹਾ ਕਿ ਉਹ ਸੋਮਵਾਰ ਤੱਕ ਨਹੀਂ ਪ੍ਰਗਟ ਹੋਏਗੀ | ਵਿਲਸਨ ਰੇਬੌਲਡ ਨੇ ਵਿਵਾਧਿਤ ਤੌਰ 'ਤੇ ਸਾਰੀ ਟਿਪਣੀਆਂ ਨੂੰ ਖਾਰਜ ਕਰ ਦਿੱਤਾ ਸੀ |