ਸਿੰਗਾਪੁਰ : ਪ੍ਰੇਗਨੈਂਟ ਪ੍ਰੇਮਿਕਾ ਨੂੰ ਕੁੱਟਣ ਤੇ ਭਾਰਤੀ ਵਿਅਕਤੀ ਨੂੰ ਜੇਲ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਸਿੰਗਾਪੁਰ ਅਦਾਲਤ ਨੇ ਹਿੰਸਾ ਕਰਨ, ਗੁੱਸੇ ਨੂੰ ਕਾਬੂ ਵਿਚ ਨਾ ਰੱਖ ਪਾਉਣ ਅਤੇ ਆਪਣੀ ਗਰਭਵਤੀ ਪ੍ਰੇਮਿਕਾ ਨੂੰ ਸੱਟ ਪਹੁੰਚਾਉਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ 24 ਸਾਲਾ ਵਿਅਕਤੀ ਨੂੰ 10 ਹਫਤੇ ਜੇਲ ਦੀ ਸਜ਼ਾ ਸੁਣਾਈ ਹੈ। ਸਿੰਗਾਪੁਰ ਜ਼ਿਲਾ ਅਦਾਲਤ ਦੇ ਜੱਜ ਮੈਥਿਊ ਜੋਸੇਫ ਨੇ ਬੁੱਧਵਾਰ ਨੂੰ ਮੁਹੰਮਦ ਮੁਸਤਫਾ ਅਲੀ ਨੂੰ ਦੋ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਦੇ ਬਾਅਦ ਸਜ਼ਾ ਸੁਣਾਈ। 

ਇਨ੍ਹਾਂ ਵਿਚ ਪਿਛਲੇ ਸਾਲ ਵਾਪਰਿਆ ਇਕ ਰੋਡ ਰੇਜ਼ ਮਾਮਲਾ ਅਤੇ ਸਾਲ 2017 ਵਿਚ ਆਪਣੀ ਗਰਭਵਤੀ ਪ੍ਰੇਮਿਕਾ ਨੂੰ ਸੱਟ ਪਹੁੰਚਾਉਣ ਦਾ ਮਾਮਲਾ ਹੈ। ਦੱਸ ਦਈਏ ਕਿ ਮੁਸਤਫਾ ਦਾ 11 ਜੂਨ 2017 ਦੀ ਸਵੇਰ ਆਪਣੀ ਗਰਭਵਤੀ ਪ੍ਰੇਮਿਕਾ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ ਸੀ। ਇਹ ਜਾਣਦੇ ਹੋਏ ਵੀ ਮੁਸਤਫਾ ਨੇ ਉਸ ਦੇ ਮੂੰਹ 'ਤੇ ਤਿੰਨ ਥੱਪੜ ਮਾਰੇ ਅਤੇ ਉਸ ਦੇ ਪੱਟ 'ਤੇ ਦੋ ਵਾਰ ਲੱਤ ਮਾਰੀ। ਉਸ ਸਮੇਂ ਮਹਿਲਾ ਚਾਰ ਮਹੀਨੇ ਦੀ ਗਰਭਵਤੀ ਸੀ।