ਚਾਰ ਪੁਲਾੜ ਯਾਤਰੀਆਂ ਸਮੇਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਇਆ,ਸਪੇਸਐਕਸ ਰਾਕੇਟ

by simranofficial

ਵਾਸ਼ਿੰਗਟਨ (ਐਨ .ਆਰ .ਆਈ ਮੀਡਿਆ ):ਅਮਰੀਕਾ ਦੇ ਫਲੋਰਿਡਾ ਸਪੇਸ ਸੈਂਟਰ ਤੋਂ ਸਪੇਸੈਕਸ ਰਾਕੇਟ ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਨਾਸਾ ਰੂਸ ਦੇ ਸੋਯੂਜ਼ ਰਾਕੇਟ 'ਤੇ ਨਿਰਭਰ ਕਰਦਾ ਸੀ।। ਇਸ ਮਿਸ਼ਨ ਵਿਚ ਚਾਰ ਪੁਲਾੜ ਯਾਤਰੀ ਹਨ। ਰੂਸ ਪਿਛਲੇ ਲਗਭਗ ਇੱਕ ਦਹਾਕੇ ਤੋਂ ਨਾਸਾ ਨੂੰ ਇਹ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸ ਲਾਂਚ ਦਾ ਨਾਂ ਕਰੂ-1 ਮਿਸ਼ਨ ਰੱਖਿਆ ਗਿਆ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸਪੇਸਐਕਸ ਕਰੂ -1 ਮਿਸ਼ਨ ਨੂੰ ਨਵੰਬਰ ਤਕ ਲਈ ਟਾਲ ਦਿੱਤਾ ਸੀ । ਇਸ ਨਾਲ ਨਿੱਜੀ ਪੁਲਾੜ ਕੰਪਨੀ ਨੂੰ ਰਾਕੇਟ ਦੇ ਹਾਈਵੇਅਰ ਦੇ ਪ੍ਰੀਖਣ ਤੇ ਡਾਟਾ ਦੇ ਰਿਵਿਊ ਦਾ ਪੂਰਾ ਸਮਾਂ ਮਿਲ ਜਾਵੇਗਾ ਇਸ ਲਈ ਇਹ ਮਿਸ਼ਨ ਨੂੰ ਟਾਲਿਆ ਗਿਆ ਸੀ। ਇਸ ਮਿਸ਼ਨ ਤਹਿਤ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਚ ਭੇਜਿਆ ਜਾਣਾ ਹੈ। ਪਹਿਲਾਂ ਇਸ ਮਿਸ਼ਨ ਨੂੰ 31 ਅਕਤੂਬਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਏਲਨ ਮਸਕ ਦੀ ਪੁਲਾੜ ਕੰਪਨੀ ਫਾਲਕਨ-9 ਰਾਕੇਟ ਦੇ ਇੰਜਣ ਦੇ ਵਿਵਹਾਰ ਦਾ ਪ੍ਰੀਖਣ ਪੂਰਾ ਨਹੀਂ ਕਰ ਸਕੀ ਜਿਸ ਤੋਂ ਬਾਅਦ ਇਸ ਨੂੰ ਟਾਲ ਦਿੱਤਾ ਗਿਆ ਸੀ।

ਲਗਭਗ 18 ਸਾਲ ਪਹਿਲਾਂ ਯੂਐਸ ਨੇ ਮਸ਼ਹੂਰ ਉਦਯੋਗਪਤੀ ਏਲਨ ਮਸਕ ਦੀ ਕੰਪਨੀ ਨਾਲ ਸਮਝੌਤਾ ਕੀਤਾ। ਆਪਣੀ 27 ਘੰਟੇ ਦੀ ਯਾਤਰਾ ਨੂੰ ਪੂਰਾ ਕਰਨ ਤੋਂ ਬਾਅਦ ਫਾਲਕਨ ਨਾਂ ਦਾ ਰਾਕੇਟ ਮੰਗਲਵਾਰ ਸਵੇਰੇ ਸਾਢੇ 9 ਵਜੇ ਆਈਐਸਐਸ ‘ਤੇ ਪਹੁੰਚੇਗਾ। ਇਸ ਲਾਂਚ ਦੀ ਖਾਸ ਗੱਲ ਇਹ ਹੈ ਕਿ ਇਹ ਰਾਕੇਟ ਏਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਹੈ। ਨਾਸਾ ਦਾ ਐਲਨ ਮਸਕ ਦੀ ਕੰਪਨੀ ਦੀ ਮਦਦ ਨਾਲ ਕੰਮ ਕਰਨ ਦਾ ਅਸਲ ਉਦੇਸ਼ ਬ੍ਰਹਿਮੰਡ ਵਿੱਚ ਹੋਰ ਗ੍ਰਿਹਾਂ ‘ਤੇ ਬਸਤੀਆਂ ਸਥਾਪਤ ਕਰਨ ਦਾ ਹੈ।