ਸੀਰੀਆ ਦੇ ਇਦਲਿਬ ਵਿੱਚ ਦੋ ਵੱਡੇ ਬੰਬ ਧਮਾਕੇ – ਬੱਚਿਆਂ ਸਮੇਤ 24 ਦੀ ਮੌਤ

by mediateam

ਇਦਲਿਬ , 20 ਫਰਵਰੀ ( NRI MEDIA )

ਸੀਰੀਆ ਵਿੱਚ ਜਿਹਾਦੀਆਂ ਦੇ ਕਬਜ਼ੇ ਵਾਲੇ ਸ਼ਹਿਰ ਇਦਲਿਬ ਵਿੱਚ ਦੋਹਰੇ ਬੰਬ ਧਮਾਕੇ ਵਿੱਚ ਚਾਰ ਬੱਚਿਆਂ ਸਮੇਤ 24 ਲੋਕ ਮਾਰੇ ਗਏ ਹਨ , ਯੁੱਧ ਨਿਗਰਾਨੀ ਸੰਗਠਨ ਨੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ , ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਇਦਲਿਬ ਖੇਤਰ ਦੇ ਮੁੱਖ ਸ਼ਹਿਰ ਵਿੱਚ ਇੱਕ ਕਾਰ ਵਿੱਚ ਬੰਬ ਲਗਾਇਆ ਗਿਆ ਸੀ ਜਿਸ ਵਿੱਚ ਵੱਡਾ ਵਿਸਫੋਟ ਹੋਇਆ |


ਸੀਰੀਆ ਵਿੱਚ ਬ੍ਰਿਟੇਨ ਦੀ ਨਿਗਰਾਨ ਸੰਸਥਾ ਨੇ ਬਿਆਨ ਜਾਰੀ ਕਰਦੇ ਕਿਹਾ ਕਿ ਪਹਿਲੇ ਵਿਸਫੋਟ ਤੋਂ ਬਾਅਦ ਇੱਕ ਐਂਬੂਲੈਂਸ ਘਟਨਾ ਵਾਲੀ ਜਗ੍ਹਾ ਤੇ ਜ਼ਖ਼ਮੀਆਂ ਨੂੰ ਲੈਣ ਪਹੁੰਚੀ ਸੀ , ਏਨੇ ਨੂੰ ਹੀ ਉੱਥੇ ਖੜ੍ਹੇ ਇੱਕ ਮੋਟਰਸਾਈਕਲ ਦੇ ਵਿੱਚ ਇੱਕ ਹੋਰ ਵਿਸਫੋਟ ਹੋਇਆ ਤੇ ਕਈ ਲੋਕ ਇਸ ਧਮਾਕੇ ਦੀ ਜ਼ਦ ਵਿੱਚ ਆ ਗਏ , ਜਿਨ੍ਹਾਂ ਵਿੱਚ ਮੈਡੀਕਲ ਸਟਾਫ ਵੀ ਸ਼ਾਮਲ ਸੀ |

ਹੁਣ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ , ਇਸ ਧਮਾਕੇ ਵਿਚ ਕਈ ਲੋਕਾਂ ਦੀ ਮੌਤ ਹੋਈ ਹੈ , ਉੱਥੇ ਹੀ 51 ਲੋਕ ਜਖਮੀ ਹੋ ਗਏ ਹਨ ,ਇਦਲਿਬ ਸ਼ਹਿਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਕਈ ਧਮਾਕੇ ਹੋਏ ਹਨ ਜਿਨਾਂ ਵਿੱਚ ਹੁਣ ਤੱਕ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ , ਸੀਰੀਆ ਦੇ ਰੱਖਿਆ ਵਿਭਾਗ ਅਤੇ ਪੁਲਸ ਦੇ ਅਫਸਰਾਂ ਨੇ ਵੀ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ , ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ |