ਪਲੇਸਮੈਂਟ ਕੈਂਪਾਂ ਵਿਚ ਚੁਣੇ ਗਏ ਉਮੀਦਵਾਰਾਂ ਦਾ ਟ੍ਰੇਨਿੰਗ ਉਪਰੰਤ ਹੋਇਆ ਟੈਸਟ

by

ਕਪੂਰਥਲਾ (ਇੰਦਰਜੀਤ ਸਿੰਘ) : ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ, ਕਪੂਰਥਲਾ ਵਿਖੇ ‘ਕਾਮਨ ਸਰਵਿਸ ਸੈਂਟਰ ਈ ਗਵਰਨੈਸ ਪ੍ਰਾਈਵੇਟ ਲਿਮਟਿਡ ਇੰਡੀਆ’ ਵੱਲੋਂ ਪੰਜਾਬ ਭਰ ਵਿਚ ਆਰਥਿਕ ਸਰਵੇ ਕਰਨ ਲਈ ਡੀ. ਬੀ. ਈ. ਈ ਕਪੂਰਥਲਾ ਵਿਚ ਦਸੰਬਰ 2019 ਦੌਰਾਨ ਲਗਾਏ ਗਏ ਪਲੇਸਮੈਂਟ ਕੈਂਪਾਂ ਵਿਚੋਂ ਚੋਣ ਕੀਤੇ ਉਮੀਦਵਾਰਾਂ ਦੀ ਟ੍ਰੇਨਿੰਗ ਉਪਰੰਤ ਉਨਾਂ ਦਾ ਟੈਸਟ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਕਪੂਰਥਲਾ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਕੁਲ 40 ਉਮੀਦਵਾਰਾਂ ਨੇ ਭਾਗ ਲਿਆ। 

ਉਨਾਂ ਜ਼ਿਲਾ ਕਪੂਰਥਲਾ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਭਵਿੱਖ ਵਿਚ ਕੋਈ ਪ੍ਰਾਜੈਕਟ ਨਾਲ ਜੁੜਨਾ ਚਾਹੁੰਦਾ ਹੈ ਜਾਂ ਇਸ ਸਬੰਧੀ ਵਧੇਰੇ ਜਾਣਕਾਰੀ ਲੈਣਾ ਚਾਹੁੰਦਾ ਹੈ, ਤਾਂ ਉਹ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਨਾਲ 01822-297219 ਉੱਤੇ ਸੰਪਰਕ ਕਰ ਸਕਦਾ ਹੈ। ਉਨਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ ਦੇ ਜ਼ਿਲਾ ਅਧਿਕਾਰੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਕਪੂਰਥਲਾ ਵਿਖੇ ਰੈਗੂਲਰ ਬੈਠਦੇ ਹਨ ਅਤੇ ਕਾਮਨ ਸਰਵਿਸ ਸੈਂਟਰ ਦੁਆਰਾ ਸਮੇਂ-ਸਮੇਂ ’ਤੇ ਵੱਖ-ਵੱਖ ਸਕੀਮਾਂ ਅਧੀਨ ਪ੍ਰਾਰਥੀਆਂ ਦੀ ਚੋਣ ਕੀਤੀ ਜਾਂਦੀ ਹੈ।