ਅਮਰੀਕਾ ਵਿੱਚ ਭਿਆਨਕ ਤੂਫ਼ਾਨ ਨੇ ਮਚਾਈ ਤਬਾਹੀ – 23 ਲੋਕਾਂ ਦੀ ਮੌਤ

by mediateam

ਅਲਬਾਮਾ , 04 ਮਾਰਚ ( NRI MEDIA )

ਅਮਰੀਕਾ ਦੇ ਅਲਬਾਮਾ ਵਿੱਚ ਇੱਕ ਭਿਆਨਕ ਤੂਫਾਨ ਆਇਆ ਹੈ ਜਿਸ ਤੋਂ ਬਾਅਦ 23 ਲੋਕਾਂ ਦੀ ਮੌਤ ਹੋ ਗਈ ਹੈ ਲੀ ਕਾਉਂਟੀ ਦੇ ਸੇਰੀਫ਼ ਜੈ ਜਾਂਸ ਨੇ ਇਨ੍ਹਾਂ ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ , ਇਸ ਤੋਂ ਇਲਾਵਾ ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ , ਦੱਸਿਆ ਜਾ ਰਿਹਾ ਹੈ ਕਿ ਇਸ ਤੂਫਾਨ ਦੇ ਦੌਰਾਨ ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ , ਇਸ ਤੂਫਾਨ ਤੋਂ ਬਾਅਦ ਇਲਾਕੇ ਦੇ ਕਈ ਹਜ਼ਾਰ ਲੋਕਾਂ ਦੇ ਘਰਾਂ ਦੀ ਬਿਜਲੀ ਵਿਵਸਥਾ ਠੱਪ ਹੋ ਚੁੱਕੀ ਹੈ |


ਤੂਫਾਨ ਦਾ ਸਭ ਤੋਂ ਵੱਡਾ ਪ੍ਰਭਾਵ ਲੀ ਕਾਉਂਟੀ ਤੇ ਸੀ. ਸ਼ੈਰਿਫ਼ ਜੇ. ਜੋਨਸ ਦੇ ਅਨੁਸਾਰ, ਤੂਫ਼ਾਨ ਨੇ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ , ਤੂਫਾਨ ਦੀ ਚੌੜਾਈ 500 ਮੀਟਰ ਸੀ ਅਤੇ ਇਹ ਜ਼ਮੀਨ 'ਤੇ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਸੀ , ਤੂਫਾਨ ਕਾਰਨ ਬਹੁਤ ਸਾਰੇ ਰੁੱਖ ਡਿੱਗ ਗਏ ਹਨ ਅਤੇ ਮਕਾਨਾਂ ਦੇ ਮਲਬੇ ਗਲੀਆਂ ਵਿਚ ਫੈਲ ਗਏ ਹਨ , ਸੂਤਰਾਂ ਨੇ ਦਸਿਆ ਹੈ ਕਿ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਸਕਦੀ ਹੈ |


ਬਰਮਿੰਘਮ ਸਥਿਤ ਨੈਸ਼ਨਲ ਵੇਡਰ ਸਰਵਿਸ (ਐਨ ਡਬਲਯੂਐਸ) ਨੇ ਲੀ ਕਾਉਂਟੀ ਸਮੇਤ ਕਈ ਇਲਾਕਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਹੈ. ਅਲਬਾਮਾ ਅਤੇ ਜਾਰਜੀਆ ਵਿੱਚ  ਐਤਵਾਰ ਨੂੰ ਕਈ ਤੂਫ਼ਾਨ ਜ਼ਮੀਨ ਨਾਲ ਟਕਰਾਏ ਹਨ , ਤੂਫ਼ਾਨ ਤੋਂ ਬਾਅਦ ਲੋਕਾਂ ਨੂੰ ਕਈ ਹਿਦਾਇਤ ਜਾਰੀ ਕੀਤੀਆਂ ਗਈਆਂ ਹਨ , ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਅਤੇ ਬਿਲਡਿੰਗ ਦੇ ਹੇਠਲੇ ਹਿੱਸੇ ਵਿੱਚ ਰਹਿਣ ਲਈ ਕਿਹਾ ਗਿਆ ਹੈ |


ਲੀ ਕਾਉਂਟੀ ਕੋਨਰਰ ਬਿਲੀ ਹੈਰਿਸ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਹੁਣ ਸੂਬੇ ਦੀ ਸਹਾਇਤਾ ਲਈ ਨੈਸ਼ਨਲ ਟੀਮ ਨੂੰ ਬੁਲਾਇਆ ਜਾਣਾ ਚਾਹੀਦਾ ਹੈ , ਐਮਰਜੈਂਸੀ ਦੇ ਯਤਨਾਂ ਵਿੱਚ ਸ਼ਾਮਲ ਹੋਣ ਲਈ ਕਈ ਇਲਾਕਿਆਂ ਦੇ ਕਰਮਚਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ , ਮੌਸਮ ਏਜੰਸੀ ਦਾ ਕਹਿਣਾ ਹੈ ਕਿ ਇੱਕ ਸ਼ਕਤੀਸ਼ਾਲੀ ਅਤੇ ਵੱਡੇ ਤੂਫਾਨ ਨੇ ਜਾਰਜੀਆ, ਸਾਊਥ ਕੈਰੋਲੀਨਾ ਅਤੇ ਫਲੋਰੀਡਾ ਦੇ ਕਈ ਹਿਸਿਆਂ ਵਿੱਚ ਤਬਾਹੀ ਮਚਾਈ ਹੈ |