ਕੈਨੇਡਾ ਭੇਜਣ ਦੇ ਨਾਂ ‘ਤੇ ਏਜੰਟ ਨੇ ਮਾਰੀ ਲੱਖਾਂ ਦੀ ਠੱਗੀ

by

ਜੋਧਪੁਰ (ਵਿਕਰਮ ਸਹਿਜਪਾਲ) : ਵਿਦੇਸ਼ ਜਾਣ ਦੀ ਇੱਛਾ ਨੌਜਵਾਨਾਂ ਤੋਂ ਕੁੱਝ ਵੀ ਕਰਵਾ ਰਹੀ ਹੈ। ਤਾਜ਼ਾ ਮਾਮਲਾ ਲੁਧਿਆਣਾ ਦਾ ਹੈ ਜਿਥੇ ਦੋ ਨੌਜਵਾਨ ਕੈਨੇਡਾ ਜਾਣ ਦੀ ਇੱਛਾ ਲੈ ਕੇ ਰਾਜਸਥਾਨ ਪਹੁੰਚੇ ਪਰ ਉਥੇ ਉਹ ਲੁੱਟ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਿਕ, ਏਜੰਟ ਨੇ ਜਸਵਿੰਦਰ ਤੇ ਉਸ ਦੇ ਸਾਥੀ ਵਿਵੇਕ ਨੂੰ ਸ਼ਹਿਰ ਦੇ ਇਕ ਹੋਟਲ 'ਚ ਬੁਲਾਇਆ ਤੇ ਉਥੇ ਉਨ੍ਹਾਂ ਨੂੰ ਜ਼ਹਿਰੀਲਾ ਭੋਜਨ ਖਾਵਾ ਕੇ ਲਗਭਗ 5500 ਕੈਨੇਡੀਅਨ ਕਰੰਸੀ ਤੇ 45,000 ਰੁਪਏ ਨਾਲ-ਨਾਲ ਮੋਬਾਈਲ ਅਤੇ ਕੀਮਤੀ ਚੀਜ਼ਾਂ ਲੈ ਕੇ ਫ਼ਰਾਰ ਹੋ ਗਏ। 

ਪੁਲਿਸ ਨੇ ਦੱਸਿਆ ਕਿ ਲੁਧਿਆਣਾ ਦੇ ਨੌਜਵਾਨ ਜਸਵਿੰਦਰ ਨੂੰ ਟਰੈਵਲ ਏਜੰਸੀ ਦੇ ਏਜੰਟ ਨੇ ਕੈਨੇਡਾ 'ਚ ਰੁਜ਼ਗਾਰ ਦਿਵਾਉਣ ਲਈ ਜੋਧਪੁਰ ਬੁਲਾਇਆ ਜਿੱਥੇ ਉਸ ਨਾਲ ਲੁੱਟ ਦੀ ਵਾਰਦਾਤ ਹੋਈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ, ਕੇਸ ਦਰਜ਼ ਕਰ ਲਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ 'ਚ ਚੰਡੀਗੜ ਦੀ ਰਹਿਣ ਵਾਲੀ ਕਲਪਨਾ ਨੂੰ ਗ੍ਰਿਫਤਾਰ ਕੀਤਾ ਹੈ। ਕਲਪਨਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਔਰਤ ਨੂੰ 2 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਲੜਕੀ ਦੀ ਮਦਦ ਨਾਲ ਦੋਵਾਂ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਹੋਟਲ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।