ਵੈਨੇਜ਼ੁਏਲਾ ਦੀ ਜੇਲ ਵਿੱਚ ਭੜਕੀ ਹਿੰਸਾ – 29 ਕੈਦੀਆਂ ਦੀ ਮੌਤ

by mediateam

ਐਕਾਰੀਗੁਆ , 26 ਮਈ ( NRI MEDIA )

ਤਖਤਾਪਲਟ ਦੀਆਂ ਕੋਸ਼ਿਸ਼ਾਂ ਵਿਚਕਾਰ ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ , ਹੁਣ ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ਤੋਂ ਜੇਲ ਵਿੱਚ ਹਿੰਸਾ ਭੜਕਣ ਦੀ ਖਬਰ ਸਾਹਮਣੇ ਆਈ ਹੈ , ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਇੱਕ ਜੇਲ੍ਹ ਵਿੱਚ ਹਥਿਆਰਬੰਦ ਕੈਦੀਆਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਝੜਪ ਹੋ ਗਈ , ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਮੋਰਚਾ ਸੰਭਾਲਿਆ ਇਸ ਝੜਪ ਵਿੱਚ 29 ਕੈਦੀਆਂ ਦੀ ਦੁਖਦ ਮੌਤ ਹੋ ਗਈ ਹੈ , ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ਵਿਚਕਾਰ 18 ਸੁਰੱਖਿਆ ਕਰਮੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜੇਲ੍ਹ ਵਿੱਚ ਇੱਕ ਵੱਡਾ ਵਿਸਫੋਟ ਹੋਣ ਦੀ ਸੂਚਨਾ ਵੀ ਸਾਹਮਣੇ ਆਈ ਹੈ |

 

ਇਹ ਟਕਰਾਅ ਵੈਨੇਜ਼ੁਏਲਾ ਦੇ ਸੂਬੇ ਪੁਰਤਗੀਜਾ ਦੇ ਐਕਾਰੀਗੁਆ ਸ਼ਹਿਰ ਦੀ ਜੇਲ੍ਹ ਵਿਚ ਹੋਇਆ , ਪੁਰਤਗੀਜਾ ਦੇ ਪਬਲਿਕ ਸਿਕਿਉਰਟੀ ਸਕੱਤਰ ਆਸਕਰ ਵਾਲਿਓ ਨੇ ਕਿਹਾ ਕਿ ਪੁਲਿਸ ਥਾਣੇ ਦੀ ਜੇਲ੍ਹ ਵਿਚ ਉਦੋਂ ਟਕਰਾਅ ਹੋਇਆ ਜਦੋਂ ਪੁਲਿਸ ਦੀ ਵਿਸ਼ੇਸ਼ ਟੀਮ ਨੇ  ਜੇਲ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ,ਸਿੱਟੇ ਵਜੋਂ 29 ਕੈਦੀ ਮਾਰੇ ਗਏ ,ਕੈਦੀਆਂ ਨੇ ਤਿੰਨ ਗ੍ਰਨੇਡ ਕੱਢੇ ਅਤੇ ਹਮਲਾ ਕੀਤਾ , ਇਸ ਵਿੱਚ 19 ਸਿਪਾਹੀ ਜ਼ਖ਼ਮੀ ਹੋਏ ਹਨ |

ਪੁਲਸ ਦੀ ਅੰਦਰੂਨੀ ਰਿਪੋਰਟ ਅਨੁਸਾਰ ਕੈਦੀ ਵਾਰਡਨ ਵਿਲਫਰੇਡੋ ਰਾਮੋਸ ਨੂੰ ਵੀ ਮਾਰ ਦਿੱਤਾ ਗਿਆ ਹੈ , ਗੈਰ ਸਰਕਾਰੀ ਸੰਗਠਨ ਉਨਾ ਵੈਨਟਨ ਦੇ ਡਾਇਰੈਕਟਰ ਕਾਰਲੋਸ ਨੀਟੋਜਿਸਨੇ ਕੈਦੀਆਂ ਦੇ ਅਧਿਕਾਰਾਂ ਦੀ ਆਵਾਜ਼ ਬੁਲੰਦ ਕੀਤੀ ਸੀ ਉਨ੍ਹਾਂ ਨੇ ਕਿਹਾ ਕਿ ਕੈਦੀਆਂ ਵਾਰਡਨ ਨੂੰ ਬੰਧਕ ਬਣਾ ਲਿਆ ਸੀ. ਜਦੋਂ ਪੁਲਿਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਝਗੜਾ ਹੋਰ ਵੱਧ ਗਿਆ ਤੇ ਝੜਪ ਹੋ ਗਈ , ਕੈਦੀਆਂ ਕੋਲ ਹਥਿਆਰ ਸਨ , ਅਜਿਹੀਆਂ ਹਿਰਾਸਤੀ ਕੇਂਦਰਾਂ ਵਿਚ ਇਹ ਮਾਮਲਾ ਇਕ ਵੱਡੀ ਸਮੱਸਿਆ ਹੈ ਜਿੱਥੇ ਕੈਦੀਆਂ ਨੂੰ ਵੱਧ ਤੋਂ ਵੱਧ 48 ਘੰਟੇ ਲਈ ਰੱਖਿਆ ਜਾ ਸਕਦਾ ਹੈ |