ਜੋਕੋ ਵਿਡੋਡੋ ਮੁੜ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ

by

ਲਾਹੌਰ (ਵਿਕਰਮ ਸਹਿਜਪਾਲ) : ਇੰਡੋਨੇਸ਼ੀਆ 'ਚ ਮੰਗਲਵਾਰ ਨੂੰ ਆਮ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਾਰ ਮੁੜ ਤੋਂ ਜੋਕੋ ਵਿਡੋਡੋ ਹੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਚੁਣੇ ਗਏ ਹਨ। ਇੰਡੋਨੇਸ਼ੀਆ 'ਚ 17 ਅਪ੍ਰੈਲ ਨੂੰ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਸੰਸਦੀ ਚੋਣਾਂ ਕਰਵਾਈਆਂ ਗਈਆਂ ਸਨ। ਚੋਣ ਕਮਿਸ਼ਨ ਨੇ ਉਂਝ ਬੁੱਧਵਾਰ ਨੂੰ ਇਨ੍ਹਾਂ ਨਤੀਜਿਆਂ ਦਾ ਐਲਾਨ ਕਰਨਾ ਸੀ ਪਰ ਮੰਗਲਵਾਰ ਨੂੰ ਚੋਣ ਨਤੀਜੇ ਐਲਾਨ ਦਿੱਤੇ ਗਏ।ਜਾਣਕਾਰੀ ਮੁਤਾਬਕ ਜੋਕੋ ਵਿਡੋਡੋ ਆਪਣੇ ਵਿਰੋਧੀ ਉਮੀਦਵਾਰ ਪ੍ਰਾਬੋਵੋ ਸੁਬਿਯਾਂਤੋ ਨੂੰ ਹਰਾ ਕੇ ਦੂਜੀ ਵਾਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਬਣੇ ਹਨ।

ਮਾਹਰਾਂ ਵੱਲੋਂ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਗਿਆ ਸੀ ਕਿ ਵਿਡੋਡੋ ਹੀ ਰਾਸ਼ਟਰਪਤੀ ਬਨਣਗੇ।ਦੱਸ ਦਈਏ ਕਿ ਸੁਬਿਯਾਂਤੋਂ ਨੇ ਚੋਣਾਂ 'ਚ ਗੜਬੜੀ ਦਾ ਦੋਸ਼ ਲਗਾਉਂਦੇ ਹੋਏ ਵਿਡੋਡੋ ਦੀ ਜਿੱਤ ਨੂੰ ਚੁਣੌਤੀ ਦੇਣ ਦਾ ਸੰਕਲਪ ਲਿਆ ਸੀ ਅਤੇ ਇਹ ਡਰ ਪ੍ਰਗਟਾਇਆ ਜਾ ਰਿਹਾ ਸੀ ਕਿ ਇਸ ਨਾਲ ਇੰਡੋਨੇਸ਼ੀਆਂ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਸਕਦੇ ਹਨ। 

ਪੀਐੱਮ ਮੋਦੀ ਨੇ ਦਿੱਤੀ ਵਧਾਈ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋਕੋ ਵਿਡੋਡੋ ਨੂੰ ਮੁੜ ਇੰਡੋਨੇਸ਼ੀਆ ਦਾ ਰਾਸ਼ਟਰਪਤੀ ਬਨਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਦੋਵੇਂ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਡੋਡੋ ਨਾਲ ਕੰਮ ਕਰਨ ਲਈ ਉਹ ਬੇਤਾਬ ਹਨ।