ਵਿਸ਼ਵ ਭਰ ਵਿੱਚ ਇੰਟਰਨੈਟ ਸੇਵਾ ਕੁੱਝ ਸਮੇਂ ਲਈ ਰਹੀਆਂ ਬਲੌਕ

by vikramsehajpal

ਹਾਂਗ ਕਾਂਗ (ਦੇਵ ਇੰਦਰਜੀਤ)- ਦੁਨੀਆ ਭਰ ਵਿਚ ਅੱਜ ਯਾਨੀ ਕਿ ਸ਼ੁਕਰਵਾਰ ਨੂੰ ਇੰਟਰਨੈੱਟ ਬੰਦ ਹੋਣ ਕਾਰਨ ਕੁਝ ਸਮੇਂ ਲਈ ਦਰਜਨਾਂ ਵਿੱਤੀ ਅਦਾਰਿਆਂ, ਹਵਾਈ ਤੇ ਹੋਰ ਕੰਪਨੀਆਂ ਦੀਆਂ ਵੈੱਬਸਾਈਟਾਂ ਅਤੇ ਐਪ ਬੰਦ ਹੋ ਗਏ।

ਹਾਂਗ ਕਾਂਗ ਸਟਾਕ ਐਕਸਚੇਂਜ ਨੇ ਅੱਜ ਦੁਪਹਿਰ ਨੂੰ ਟਵੀਟ ਕੀਤਾ ਕਿ ਉਸ ਦੀ ਵੈੱਬਸਾਈਟ ਤਕਨੀਕੀ ਨੁਕਸ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਦਾ ਪਤਾ ਲਾਇਆ ਜਾ ਰਿਹਾ ਹੈ। ਐਕਸਚੇਂਜ ਨੇ ਦੂਸਰੇ ਟਵੀਟ ਵਿਚ 17 ਮਿੰਟ ਬਾਅਦ ਕਿਹਾ ਕਿ ਇਸ ਦੀ ਵੈੱਬਸਾਈਟ ਆਮ ਵਾਂਗ ਹੋ ਗਈ। ਥਾਊਸੈਂਡਆਈਜ਼, ਡਾਊਨਡਿਟੈਕਟਰ ਡਾਟ ਕਾਮ ਤੇ ਫਿੰਗ ਡਾਟ ਕਾਮ ਸਮੇਤ ਇੰਟਰਨੈੱਟ ’ਤੇ ਨਿਗਰਾਨੀ ਰੱਖਣ ਵਾਲੀਆਂ ਵੈੱਬਸਾਈਟਾਂ ਨੇ ਅਮਰੀਕਾ ਅਧਾਰਿਤ ਏਅਰਲਾਈਨਾਂ ਸਮੇਤ ਹੋਰਨਾਂ ਵਿੱਤੀ ਅਦਾਰਿਆਂ ’ਚ ਦਰਜਨਾਂ ਵਾਰ ਇੰਟਰਨੈੱਟ ’ਚ ‘ਵਿਘਨ’ ਪੈਣ ਦੀ ਪੁਸ਼ਟੀ ਕੀਤੀ ਹੈ।

ਆਸਟਰੇਲੀਆ ਬੈਠੇ ਲੋਕਾਂ ਨੇ ਵੀ ਬੈਂਕਿੰਗ, ਉਡਾਣਾਂ ਬੁੱਕ ਕਰਨ ਤੇ ਪੋਸਟਲ ਸੇਵਾਵਾਂ ਤੱਕ ਰਸਾਈ ਵਿੱਚ ਅੜਿੱਕੇ ਸਬੰਧੀ ਸ਼ਿਕਾਇਤਾਂ ਕੀਤੀਆਂ ਹਨ। ਮੁਲਕ ਦੀ ਡਾਕ ਸੇਵਾ ‘ਆਸਟਰੇਲੀਆ ਪੋਸਟ’ ਨੇ ਕਿਹਾ ਕਿ ‘ਇੰਟਰਨੈੱਟ ਬੰਦ’ ਹੋਣ ਕਰਕੇ ਉਸ ਦੀਆਂ ਬਹੁਤ ਸਾਰੀਆਂ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ। ਹਾਲਾਂਕਿ ਥੋੜ੍ਹੀ ਦੇਰ ਬਾਅਦ ਸੇਵਾਵਾਂ ਬਹਾਲ ਹੋ ਗਈਆਂ।