ਪਾਕਿਸਤਾਨ ਦੇ ਕਈ ਹਵਾਈ ਅੱਡਿਆਂ ਤੋਂ ਉਡਾਣਾਂ ਸ਼ੁਰੂ

by mediateam

2 ਮਾਰਚ, ਸਿਮਰਨ ਕੌਰ- (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) : ਪਾਕਿਸਤਾਨ ਦੇ ਕਈ ਹਵਾਈ ਅੱਡਿਆਂ 'ਤੇ ਅਜੇ ਉਡਾਣ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ | ਭਾਰਤ-ਪਾਕਿ ਵਿਚਾਲੇ ਤਣਾਅ ਵਧਣ ਤੋਂ ਬਾਅਦ ਦੋ ਦਿਨ ਪਹਿਲਾਂ ਪਾਕਿਸਤਾਨ ਅਥਾਰਿਟੀ ਨੇ ਹਵਾਈ ਖੇਤਰ ਤੋਂ ਉਡਾਣਾਂ ਭਰਨ ’ਤੇ ਰੋਕ ਲਾ ਦਿੱਤੀ ਸੀ। ਸਿਵਲ ਐਵੀਏਸ਼ਨ ਅਥਾਰਿਟੀ (ਸੀਏਏ) ਨੇ ਐਲਾਨ ਕੀਤਾ ਕਿ ਇਸਲਾਮਾਬਾਦ, ਕਰਾਚੀ, ਪਿਸ਼ਾਵਰ ਤੇ ਕੋਇਟਾ ਹਵਾਈ ਅੱਡਿਆਂ ਤੋਂ ਸ਼ੁੱਕਰਵਾਰ ਨੂੰ ਉਡਾਣਾਂ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ।


ਪੂਰਬੀ ਖੇਤਰ ਦੇ ਹਵਾਈ ਅੱਡੇ ਲਾਹੌਰ, ਮੁਲਤਾਨ, ਸਿਆਲਕੋਟ, ਫ਼ੈਸਲਾਬਾਦ ਤੇ ਬਹਾਵਲਪੁਰ 4 ਮਾਰਚ ਤੱਕ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਹਵਾਈ ਖੇਤਰ ਬੰਦ ਹੋਣ ਕਾਰਨ ਪਿਛਲੇ ਤਿੰਨ ਦਿਨਾਂ ਵਿਚ ਕਰੀਬ 700 ਕੌਮਾਂਤਰੀ ਤੇ ਘਰੇਲੂ ਉਡਾਣਾਂ ਰੱਦ ਹੋ ਗਈਆਂ ਸਨ ਤੇ ਦੇਸ਼-ਵਿਦੇਸ਼ ਦੇ ਹਜ਼ਾਰਾਂ ਯਾਤਰੀ ਫ਼ਸ ਗਏ ਸਨ। ਨਵੀਂ ਦਿੱਲੀ ਜਾਣ ਵਾਲੀਆਂ ਉਡਾਣਾਂ ਵੀ ਰੱਦ ਹੋ ਗਈਆਂ ਸਨ। ਲਾਹੌਰ ਹਵਾਈ ਅੱਡੇ ’ਤੇ ਚਾਰ ਭਾਰਤੀ ਮੁਸਾਫ਼ਰ ਵੀ ਫ਼ਸ ਗਏ ਸਨ।