ਫੈਡਰਲ ਕਾਰਬਨ ਟੈਕਸ ਚੁਣੌਤੀ ਮਾਮਲੇ ‘ਚ ਐਲਬਰਟਾ ਕੋਰਟ ਨੇ ਰਾਖਵਾਂ ਰੱਖਿਆ ਫ਼ੈਸਲਾ

by

ਓਂਟਾਰੀਓ ਡੈਸਕ (Vikram Sehajpal) : ਕੈਨੇਡਾ 'ਚ ਫੈਡਰਲ ਕਾਰਬਨ ਟੈਕਸ ਨੂੰ ਚੁਣੌਤੀ ਦੇਣ ਦੇ ਮਾਮਲੇ ਵਿੱਚ ਐਲਬਰਟਾ ਕੋਰਟ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਦੱਸ ਦਈਏ ਕਿ ਸੂਬਾ ਸਰਕਾਰ ਵੱਲੋਂ ਫੈਡਰਲ ਕਾਰਬਨ ਟੈਕਸ ਨੂੰ ਚੁਣੌਤੀ  ਦਿਤੀ ਗਈ ਹੈ| ਕੋਰਟ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਜਲਦ ਸੁਣਾਏਗਾ, ਪਰ ਇਸ ਹਫ਼ਤੇ ਨਹੀਂ। 

ਫੈਡਰਲ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਕੋਰਟ ਵਿੱਚ ਤਰਕ ਦਿੱਤਾ ਕਿ ਜਲਵਾਯੂ ਤਬਦੀਲੀ ਦਾ ਸੰਕਟ ਇਸ ਵੇਲੇ ਮਨੁੱਖ ਦੀ ਹੋਂਦ ਨੂੰ ਸਭ ਤੋਂ ਵੱਡਾ ਖ਼ਤਰਾ ਹੈ। ਉਨਾਂ ਕਿਹਾ ਕਿ ਸੰਵਿਧਾਨ ਔਟਾਵਾ ਨੂੰ ਗਰੀਨਹਾਊਸ ਗੈਸਾਂ ਦੇ ਨਿਕਾਸ 'ਤੇ ਮਾਪਦੰਡ ਸਥਾਪਤ ਕਰਨ ਦਾ ਅਧਿਕਾਰ ਦਿੰੰਦਾ ਹੈ, ਕਿਉਂਕਿ ਜਲਵਾਯੂ ਤਬਦੀਲੀ ਇੱਕ ਕੌਮੀ ਪੱਧਰ ਦੀ ਚਿੰਤਾ ਹੈ। 

ਐਲਬਰਟਾ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਕੋਰਟ ਨੂੰ ਦੱਸਿਆ ਕਿ ਕੌਮੀ ਚਿੰਤਾ ਦੇ ਮੁੱਦੇ ਬਹੁਤ ਘੱਟ ਹੁੰਦੇ ਹਨ ਅਤੇ ਗਰੀਨਹਾਊਸ ਗੈਸਾਂ ਇਸ ਪ੍ਰੀਖਿਆ ਨੂੰ ਪੂਰਾ ਨਹੀਂ ਕਰਦੀਆਂ।