ਅਮਰੀਕੀ ਐਕਟਰ ਲਿਊਕ ਪੈਰੀ ਦਾ 52 ਸਾਲ ਦੀ ਉਮਰ ਵਿੱਚ ਦੇਹਾਂਤ , ਫੈਨਸ ਨੂੰ ਸਦਮਾ

by mediateam

ਕੈਲੀਫੋਰਨੀਆ , 05 ਮਾਰਚ ( NRI MEDIA )

ਅਮਰੀਕੀ ਐਕਟਰ ਲਿਊਕ ਪੈਰੀ ਦੀ ਕੈਲੀਫੋਰਨੀਆ ਵਿੱਚ ਮੌਤ ਹੋ ਗਈ ਹੈ , 52 ਸਾਲ ਦੀ ਉਮਰ ਵਿੱਚ ਐਕਟਰ ਦੀ ਮੌਤ ਤੋਂ ਬਾਅਦ ਫਿਲਮ ਇੰਡਸਟਰੀ ਅਤੇ ਫੈਂਸ ਸਦਮੇ ਵਿੱਚ ਹਨ, ਉਹਨਾਂ ਦੀ ਤਬੀਅਤ ਪਿਛਲੇ ਬੁੱਧਵਾਰ ਤੋਂ ਖ਼ਰਾਬ ਸੀ ਜਦੋ ਉਨ੍ਹਾਂ ਨੂੰ ਸਟਰੋਕ ਆਇਆ ਸੀ , ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਸਕਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ , ਲਿਊਕ ਦੇ ਪ੍ਰਤਿਨਿਧੀ ਅਰਨੋਲਡ ਰੋਬਿਨਸਨ ਨੇ ਐਕਟਰ ਦੀ ਮੌਤ ਦੀ ਰਿਪੋਰਟ ਨੂੰ ਕਨਫਰਮ ਕੀਤਾ ਹੈ |


ਲੂਕ ਦੇ ਪ੍ਰਤਿਨਿਧੀ ਅਰਨੋਲਡ ਰੋਬਿਨਸਨ ਨੇ ਇਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਲਿਊਕ ਆਖਰੀ ਸਮੇਂ ਵਿਚ ਆਪਣੇ ਬੱਚਿਆਂ ਜੈਕ ਅਤੇ ਸੋਫੀ, ਮਾਂਗਰੇਰ ਵੈਂਡੀ ਮੈਡਿਸਨ ਬਾਊਰ, ਸਾਬਕਾ ਪਤਨੀ ਮਿਨਨੀ ਸ਼ਾਰਪ, ਮਾਤਾ ਐੱਨ ਬੇਨੇਟ, ਸੁਤੇਲੇ ਪਿਤਾ ਸਟੀਵ ਬੇਨੇਟ, ਭਰਾ ਟੌਮ ਪੈਰੀ, ਭੈਣ ਏਮੀ ਕੋਡਰ ਅਤੇ ਹੋਰ ਕਰੀਬੀ ਪਰਿਵਾਰ ਅਤੇ ਦੋਸਤ ਦੇ ਨਾਲ ਸਨ , ਉਨ੍ਹਾਂ ਦੇ ਪਰਿਵਾਰ ਨੂੰ ਦੁਨੀਆ ਭਰ ਤੋਂ ਮਿਲਣ ਵਾਲੇ ਸਹਿਯੋਗ ਅਤੇ ਦੁਆਵਾਂ ਲਈ ਧੰਨਵਾਦ ਕੀਤਾ ਹੈ , ਉਨਾਂ ਕਿਹਾ ਕਿ ਸ਼ੋਕ ਦੇ ਇਸ ਸਮੇਂ ਵਿੱਚ ਹੋਰ ਜਾਣਕਾਰੀ ਨਹੀਂ ਜਾਰੀ ਨਹੀਂ ਹੋ ਸਕਦੀ |


ਲਿਊਕ ਕਈ ਫਿਲਮਾਂ ਅਤੇ ਟੀਵੀ ਸ਼ੋਜ਼ ਵਿਚ ਨਜ਼ਰ ਆਏ ਦਮ ,ਉਹ ਬੇਵਰਲਿੀ ਹਿਲਸ, 90210 ਅਤੇ ਰਿਵਰਡੈਲ ਜਿਹੇ ਟੀਵੀ ਸੀਰੀਜ਼ ਦੇ ਲਈ ਪ੍ਰਸਿੱਧ ਸਨ ,ਲਿਊਕ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਫੈਨਸ ਦੀ ਨਿਰਾਸ਼ਾ ਨਜ਼ਰ ਆ ਰਹੀ ਹੈ , ਲੋਕਾਂ ਲਈ ਲਿਊਕ ਦਾ ਇਸ ਤਰੀਕੇ ਨਾਲ ਅਲਵਿਦਾ ਕਹਿ ਜਾਣਾ ਕਿਸੇ ਸ਼ੋਕ ਤੋਂ ਘੱਟ ਨਹੀਂ ਹੈ , ਉਣ ਦੇ ਫੈਨਸ ਐਕਟਰ ਦੀ ਰੂਹ ਦੀ ਸ਼ਾਂਤੀ ਲਈ ਦੁਆ ਕਰ ਰਹੇ ਹਨ |