ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਦਾ ਪ੍ਰਧਾਨਮੰਤਰੀ ਟਰੂਡੋ ਨੂੰ ਜਵਾਬ – ਕੇਸ ਦੀ ਧਮਕੀ ਦੇ ਬਾਵਜੂਦ ਐਸ ਐਨ ਸੀ ਲਵਲੀਨ ਮੁੱਦਾ ਚੁੱਕਦੇ ਰਹਿਣਗੇ

by mediateam

ਓਟਾਵਾ ,09 ਅਪ੍ਰੈਲ ( NRI MEDIA )

ਕੈਨੇਡਾ ਵਿੱਚ ਐਸਐਨਸੀ ਲਵਲੀਨ ਮੁੱਦਾ ਲਗਾਤਰ ਹੁੰਦਾ ਜਾ ਰਿਹਾ ਹੈ , ਕੈਨੇਡਾ ਦੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡ੍ਰਿਊ ਸ਼ੀਅਰ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਐਸਐਨਸੀ ਲਵਲੀਨ ਘੁਟਾਲੇ ਬਾਰੇ ਬਿਆਨ ਦੇਣ ਦੇ ਬਦਲੇ ਕਾਨੂੰਨੀ ਕੇਸ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਹੈ , ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ੀਅਰ ਨੇ ਕਿਹਾ ਕਿ ਉਹ ਐਸਐਨਸੀ ਲਵਲੀਨ ਘੁਟਾਲੇ ਨੂੰ ਲਗਾਤਰ ਚੁੱਕਦੇ ਰਹਿਣਗੇ , ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਧਾਨਮੰਤਰੀ ਟਰੂਡੋ ਦੇ ਵਕੀਲ ਵਲੋਂ ਇਹ ਧਮਕੀ ਭਰਿਆ ਪੱਤਰ ਮਿਲਿਆ ਸੀ ਜਿਸ ਵਿੱਚ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਗਈ ਹੈ , ਇਹ ਮਾਮਲਾ ਇਨ੍ਹਾਂ ਫੈਡਰਲ ਚੋਣਾਂ ਵਿੱਚ ਵੱਡਾ ਮੁੱਦਾ ਹੈ |


ਵਿਰੋਧੀ ਧਿਰ ਦੇ ਨੇਤਾ ਦਾ ਦਾਅਵਾ ਹੈ ਕਿ ਉਹ ਪਿੱਛੇ ਨਹੀਂ ਹਟਣਗੇ ਅਤੇ ਉਹ ਇਸ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ , ਸਰਕਾਰੀ ਹਾਊਸ ਦੇ ਨੇਤਾ ਬਰਦੀਸ਼ ਚੱਗਰ ਨੇ ਹਾਊਸ ਆਫ ਕਾਮਨਜ਼ ਨੂੰ ਕਿਹਾ ਕਿ "ਅਸੀਂ ਜਾਣਦੇ ਹਾਂ ਕਿ ਵਿਰੋਧੀ ਧਿਰ ਦੇ ਨੇਤਾ ਗ਼ਲਤ ਦਾਅਵੇ ਕਰ ਰਹੇ ਹਨ ਕਿਉਂਕਿ ਇਕ ਪਾਸੇ ਤਾਂ ਉਹ ਇਹ ਦਾਅਵੇ ਕਰ ਰਹੇ ਹਨ ਪਰ ਨਾਲ ਹੀ ਉਹ ਪਹਿਲਾਂ ਦੀ ਆਪਣੀ ਸਟੇਟਮੈਂਟ ਨੂੰ ਸੰਪਾਦਿਤ ਕਰ ਰਹੇ ਹਨ ਜਾਂ ਪੂਰੀ ਤਰ੍ਹਾਂ ਮਿਟਾ ਰਹੇ ਹਨ |

ਸ਼ੀਅਰ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਪ੍ਰਧਾਨਮੰਤਰੀ ਟਰੂਡੋ ਦੇ ਵਕੀਲ, ਜੂਲੀਅਨ ਪੌਰਟਰ ਤੋਂ 29 ਮਾਰਚ ਨੂੰ ਜਾਰੀ ਕੀਤੇ ਇੱਕ ਬਿਆਨ ਉੱਤੇ ਇੱਕ ਮੁਆਫ਼ੀ ਮੰਗਣ ਦੀ ਚਿੱਠੀ ਪ੍ਰਾਪਤ ਹੋਈ ਸੀ , ਇਸ ਬਿਆਨ ਵਿੱਚ ਕੰਜ਼ਰਵੇਟਿਵ ਨੇ ਪ੍ਰਧਾਨਮੰਤਰੀ ਟਰੂਡੋ ਨੂੰ ਐਸਐੱਨਸੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ , ਸ਼ੀਅਰ ਨੇ ਮੌਂਟ੍ਰੀਆਲ ਦੀ ਇੰਜੀਨੀਅਰਿੰਗ ਕੰਪਨੀ ਐਸਐੱਨਸੀ-ਲਵਿਲਿਨ ਅਤੇ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ-ਰੇਅਬੋਲਡ ਨੂੰ ਕਾਨੂੰਨ ਤੋੜਨ ਲਈ ਨਿਰਦੇਸ਼ਤ ਕਰਨ ਦਾ ਦੋਸ਼ ਪ੍ਰਧਾਨਮੰਤਰੀ ਟਰੂਡੋ ਤੇ ਲਾਇਆ ਸੀ |

ਜ਼ਿਕਰਯੋਗ ਹੈ ਕਿ ਨੋਟਿਸ ਇੱਕ ਅਸਲ ਮੁਕੱਦਮਾ ਨਹੀਂ ਹੈ, ਸਿਰਫ ਇੱਕ ਧਮਕੀ ਹੈ ਜੋ ਕਿ ਭਵਿੱਖ ਵਿੱਚ ਕੀਤਾ ਜਾ ਸਕਦਾ ਹੈ , ਇਹ ਮਾਨਹਾਨੀ ਦੇ ਦਾਅਵਿਆਂ ਦੀ ਮਿਆਰ ਵਿੱਚ ਪਹਿਲਾ ਕਦਮ ਹੈ, ਇਸ ਨੋਟਿਸ ਤੇ ਸ਼ੀਅਰ ਨੇ ਕਿਹਾ ਕਿ ਪ੍ਰਧਾਨਮੰਤਰੀ ਟਰੂਡੋ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਕੇ ਕੈਨੇਡੀਅਨ ਲੋਕਾਂ ਦਾ ਮੂੰਹ ਬੰਦ ਕਰਵਾਉਣਾ ਚੌਂਦੇ ਹਨ ਪਰ ਉਹ ਸਫਲ ਨਹੀਂ ਹੋਣਗੇ |