ਗੂਰੁ ਗੋਬਿੰਦ ਸਿੰਘ ਐਜੂਕੇਸ਼ਨਲ਼ ਵੈਲ਼ਫੇਅਰ ਸੁਸਾਇਟੀ ਵੱਲੌ ਨਾਬਾਰਡ ਦੇ ਸਹਿਯੋਗ ਨਾਲ ਪਰਾਲੀ ਸੁਰੱਖਿਆ ਮੁਹਿੰਮ ਦਾ ਜਾਗਰੁਕਤਾ ਕੈਂਪ

by mediateam

ਫਗਵਾੜਾ (ਇੰਦਰਜੀਤ ਸਿੰਘ) : ਗੂਰੁ ਗੋਬਿੰਦ ਸਿੰਘ ਐਜੂਕੇਸ਼ਨਲ਼ ਵੈਲ਼ਫੇਅਰ ਸੁਸਾਇਟੀ ਨੇ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਦੇ ਸਹਿਯੋਗ ਨਾਲ ਪਰਾਲੀ ਬਚਾਓ ਫਸਲ ਵਧਾਓ ਦੇ ਨਾਅਰੇ ਨਾਲ ਪਰਾਲੀ ਸੁਰੱਖਿਆ ਅਭਿਆਨ 2019 ਦੇ ਤਹਿਤ ਪਿੰਡ ਪੱਧਰੀ ਪ੍ਰੌਗਰਾਮ ਪਿੰਡ ਚਕ ਪ੍ਰੇਮਾ ਵਿਖੇ ਕੀਤੀ।ਜਿਸ ਸਬੰਧੀ ਜਾਣਕਾਰੀ ਦਿੰਦੇ ਹੌਏ ਡੀ. ਡੀ ਐਮ. ਨਾਬਾਰਡ ਰਾਕੇਸ਼ ਵਰਮਾ ਨੇ ਦੱਸਿਆ ਕਿ ਨੈਸ਼ਨਲ ਅੱਡੇਪਟੇਸ਼ਨ ਫੰਡ ਫਾਰ ਕਲਾਈਮੇਟ ਚੇਜ ਦੇ ਤਹਿਤ ਫਸਲਾ ਦੀ ਰਹਿੰਦ ਖੂੰਹਦ ਦੇ ਪ੍ਰਬੰਧ ਸੰਬੰਧੀ ਜਾਗਰੂਕਤਾ ਪ੍ਰੌਗਰਾਮ ਪੰਜਾਬ ਦੇ ਸਾਰੇ ਜਿਲਿਆ ਵਿਚ ਕੀਤਾ ਜਾ ਰਿਹਾ ਹੈ। ਜਿਸ ਵਿਚ ਕਿਸਾਨਾ ਨੂੰ ਪਰਾਲੀ ਨਾ ਜਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 

ਉਨਾਂ ਦਸਿਆ ਕਿ ਇਸ ਤਹਿਤ ਫਗਵਾੜਾ ਦੇ ਸਾਰੇ ਪਿੰਡਾ ਵਿਚ 38 ਕਲਸਟਰਾ ਵਿਚ ਪਰਾਲੀ ਸੁਰੱਖਿਆ ਅਭਿਆਨ ਤਹਿਤ ਪਰਾਲੀ ਬਚਾਓ ਫਸਲ ਵਧਾਓ ਪ੍ਰੌਗਰਾਮ ਕੀਤੇ ਜਾਣਗੇ ਅਤੇ ਲੌਕਾ ਨੂੰ ਜਾਗਰੂਕ ਕੀਤਾ ਜਾਵੇਗਾ ਇਸ ਮੌਕੇ ਤੇ ਮੈਡਮ ਸਾਕਸ਼ੀ ਨਾਬਾਰਡ ਚੰਡੀਗੜ ਤੌ ਵਿਸ਼ੇਸ਼ ਤੋਰ ਤੇ ਪਹੁੰਚੇ , ਵਲੇਨਟੀਅਰਜ ਨੇ ਪਿੰਡ ਵਾਸਿਆ ਨੂੰ ਸੰਬੌਧਿਤ ਕਰਦੇ ਹੌਏ ਦਸਿਆ ਕਿ ਪਰਾਲੀ ਦੀ ਰਹਿੰਦ ਖੁੰਹਦ ਨੂੰ ਖੇਤਾ ਵਿਚ ਹੀ ਮਿਲਆ ਜਾਵੇ ਤਾ ਜੌ ਪਾਣੀ ਦੀ ਬਚਤ ਹੌਵੇਗੀ ਤੇ ਹੌਰ ਵੀ ਫਾਇਦੇ ਹੌਣਗੇ । 

ਇਸ ਮੌਕੇ ਤੇ ਪਿੰਡ ਦੇ ਸਰਪੰਚ ਸ਼੍ਰੀਮਤੀ ਮੀਨੂੰ ਅਤੇ ਪੰਚ ਕੁਲਦੀਪ, ਹਰਜਿੰਦਰ ਨੇ ਨਾਬਾਰਡ ਦੀ ਇਸ ਮੁਹਿੰਮ ਦੀ ਪ੍ਰਸੰਸਾ ਕਰਦੇ ਹੌਏ ਫ਼ਨਬਸਪ;ਪਰਾਲੀ ਦੀ ਸਾਂਭ ਨੂੰ ਸਮੇ ਦੀ ਜਰੂਰਤ ਦਸਿਆ ਅਤੇ ਕਿਸਾਨਾ ਨੂੰ ਅਪੀਲ ਕੀਤੀ ਉਹ ਇਸ ਅਭਿਆਨ ਨੂੰ ਸਫਲ ਕਰਨ ਵਿਚ ਆਪਣਾ ਯੌਗਦਾਨ ਪਾਉਣ। ਇਸ ਮੌਕੇ ਤੇ ਅਮਨਵੀਰ ਗੂਰੁ ਗੋਬਿੰਦ ਸਿੰਘ ਐਜੂਕੇਸ਼ਨਲ਼ ਵੈਲ਼ਫੇਅਰ ਸੁਸਾਇਟੀ, ਸ਼੍ਰੀਮਤੀ ਪਰਮਜੀਤ ਕੋਰ ਪ੍ਰਧਾਨ, ਸੈਕੇਟਰੀ ਦੀਪਾ ਸੰਧੂ ਅਤੇ ਵਲੇਨਟੀਅਰਜ ਰੁਪਿੰਦਰ ਕੌਰ, ਬਲਜੀਤ ਕੌਰ,ਪ੍ਰੀਤੀ, ਹੀਨਾ ਵੀ ਸ਼ਾਮਿਲ ਹੌਏ।