ਸੋਹਣਿਆਂ ਕੁੜੀਆਂ ਸਾਵਧਾਨ, ਹੋ ਸਕਦਾ ਹੈ ਚਲਾਨ

by mediateam

ਉਰਗਵੇ (ਵਿਕਰਮ ਸਹਿਜਪਾਲ) : ਦੱਖਣੀ ਅਮਰੀਕੀ ਦੇਸ਼ ਉਰਗਵੇ 'ਚ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਇਕ ਔਰਤ ਦਾ ਸਿਰਫ਼ ਇਸ ਲਈ ਚਲਾਨ ਕੱਟ ਦਿੱਤਾ ਸੀ ਕਿਉਕਿ ਉਹ ਕਾਫ਼ੀ ਸੋਹਣੀ ਤੇ ਆਕਰਸ਼ਕ ਸੀ। ਔਰਤ ਦੀ ਵਜ੍ਹਾ ਨਾਲ ਸੜਕ 'ਤੇ ਚੱਲਣ ਵਾਲੇ ਲੋਕਾਂ ਦਾ ਧਿਆਨ ਭੰਗ ਹੁੰਦਾ ਹੈ। ਅਜਿਹੇ 'ਚ ਹਾਦਸਾ ਵੀ ਹੋ ਸਕਦਾ ਹੈ। ਇਹ ਮਾਮਲਾ ਸਿਰਫ਼ ਚਲਾਨ ਤਕ ਹੀ ਸੀਮਤ ਰਿਹਾ, ਦਰਅਸਲ ਪੁਲਿਸ ਅਧਿਕਾਰੀ ਨੇ ਚਲਾਨ ਹੇਠਾਂ ਔਰਤ ਨੂੰ I Love You ਲਿਖ ਕੇ ਪ੍ਰਪੋਜ਼ ਵੀ ਕੀਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਟਰੋਲ ਕੀਤਾ ਜਾ ਰਿਹਾ ਹੈ।

ਚਲਾਨ 'ਤੇ I Love You ਲਿਖ ਕੇ ਪ੍ਰਪੋਜ਼ ਕੀਤਾ

ਮਾਮਲਾ 25 ਮਈ ਦੇ ਦੁਪਹਿਰ ਲਗਪਗ 3 ਵਜੇ ਦਾ ਹੈ। ਉਸ ਸਮੇਂ ਉਰਗਵੇ ਦੇ Paysandu ਸ਼ਹਿਰ 'ਚ ਟ੍ਰੈਫਿਕ ਪੁਲਿਸ ਦਾ ਅਧਿਕਾਰੀ ਆਪਣੀ ਡਿਊਟੀ ਕਰ ਰਿਹਾ ਸੀ। ਦੁਪਹਿਰ ਸਮੇਂ ਸੜਕ 'ਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਸੀ। ਇਸ ਦੌਰਾਨ ਔਰਤ ਆਪਣੀ ਗੱਡੀ ਲੈ ਕੇ ਰੈੱਡ ਲਾਈਟ 'ਤੇ ਆ ਕੇ ਟ੍ਰੈਫਿਕ ਪੁਲਿਸ ਦੇ ਠੀਕ ਸਾਹਮਣੇ ਰੁਕੀ। ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਨਜ਼ਰ ਔਰਤ 'ਤੇ ਗਈ, ਤਾਂ ਉਹ ਇਕ ਪਲ ਲਈ ਕੰਮਕਾਜ ਛੱਡ ਕੇ ਰੁਕ ਜਿਹਾ ਗਿਆ। ਉਸ ਦੀ ਨਜ਼ਰ ਟ੍ਰੈਫਿਕ ਛੱਡ ਉਸ ਖੂਬਸੂਰਤ ਔਰਤ 'ਤੇ ਜਾ ਟਿਕੀ। ਕੁਝ ਦੇਰ ਬਾਅਦ ਉਸ ਔਰਤ ਨੂੰ ਰੋਕਿਆ ਤੇ ਕਾਰ ਤੋਂ ਉਤਰਨ ਲਈ ਕਿਹਾ। ਔਰਤ ਕਾਰ ਤੋਂ ਉੱਤਰੀ ਤੇ ਰੋਕਣ ਦਾ ਕਾਰਨ ਪੁੱਛਿਆ ਤਾਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਚਲਾਨ ਫੜਾ ਦਿੱਤਾ।

ਇਸ ਪੂਰੇ ਮਾਮਲੇ 'ਚ ਸਭ ਤੋਂ ਮਜ਼ੇਦਾਰ ਇਹ ਰਿਹਾ ਕਿ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਚਲਾਨ ਦੇ ਠੀਕ ਹੇਠਾਂ ਉਸ ਔਰਤ ਨੂੰ ਸਪੈਨਿਸ਼ ਭਾਸ਼ਾ 'ਚ I Love You ਲਿਖ ਕੇ ਪ੍ਰਪੋਜ਼ ਕੀਤਾ ਸੀ। ਸੋਸ਼ਲ ਮੀਡੀਆ 'ਤੇ ਕੁਝ ਲੋਕ ਇਸ ਦੀ ਸ਼ਲਾਘਾ ਕਰਦੇ ਨਜ਼ਰ ਆਏ ਤੇ ਕੁਝ ਟ੍ਰੈਫਿਕ ਪੁਲਿਸ ਅਧਿਕਾਰੀ ਤੇ ਉਸ ਦੇ ਕੰਮਾਂ ਦੀ ਨਿੰਦਾ ਕਰ ਰਹੇ ਹਨ। ਇਹ ਮਾਮਲਾ ਜਦੋਂ ਵੱਡੇ ਅਧਿਕਾਰੀਆਂ ਤਕ ਪਹੁੰਚਿਆ ਤਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਜਾਂਚ ਬਿਠਾ ਦਿੱਤੀ ਗਈ।