ਕਿਸ਼ਤੀ ਮੁਕਾਬਲਿਆਂ ਵਿਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀਆਂ ਖਿਡਾਰਨਾਂ ਨੇ 1 ਸੋਨੇ ਦਾ 8 ਚਾਂਦੀ ਦੇ ਅਤੇ 4 ਕਾਂਸੇ ਦੇ ਤਮਗੇ ਜਿੱਤੇ

by

ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਧਾਰ ਕਲਾਂ (ਪਠਾਨਕੋਟ) ਦੀ ਝੀਲ ਵਿਚ ਕਰਵਾਏ ਗਏ ਇੰਟਰ ਯੂਨੀਵਰਸਿਟੀ ਕਿਸ਼ਤੀ ਮੁਕਾਬਲਿਆਂ ਵਿਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀਆਂ ਖਿਡਾਰਨਾਂ ਨੇ 1 ਸੋਨੇ ਦਾ 8 ਚਾਂਦੀ ਦੇ ਅਤੇ 4 ਕਾਂਸੇ ਦੇ ਤਮਗੇ ਜਿੱਤੇ। ਤਿੰਨ ਦਿਨ ਚੱਲੇ ਕਿਸ਼ਤੀਆਂ ਦੇ ਕਿਯਾਕਿੰਗ ਕਨੋਇੰਗ ਮੁਕਾਬਲਿਆਂ ਵਿਚ ਦੇਸ਼ ਭਰ ਤੋਂ 23 ਯੂਨੀਵਰਸਿਟੀਆਂ ਦੇ ਖਿਡਾਰੀ ਹਿੱਸਾ ਲੈਣ ਲਈ ਆਏ ਹੋਏ ਸਨ।ਇਨ੍ਹਾਂ ਮੁਕਾਬਲਿਆਂ ਵਿਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀਆਂ ਖਿਡਾਰਨਾਂ 'ਚ ਇਕੱਲੀ ਪਿ੍ਰਯੰਕਾ ਦੇਵੀ ਨੇ 6 ਮੈਡਲ ਜਿੱਤੇ ਜਿਨ੍ਹਾਂ ਵਿਚ 1 ਸੋਨੇ ਦਾ 4 ਚਾਂਦੀ ਦੇ ਅਤੇ 1 ਕਾਂਸੇ ਦਾ ਤਮਗਾ ਸ਼ਾਮਿਲ ਹੈ। 

ਇਸੇ ਤਰ੍ਹਾਂ ਕਿਰਨਦੀਪ ਕੌਰ ਅਤੇ ਮਧੂ ਸ਼ਰਮਾ ਨੇ 2-2 ਚਾਂਦੀ ਦੇ, ਪਿ੍ਰਆ ਰਾਜਪੂਤ, ਮਨਪ੍ਰਰੀਤ ਕੌਰ ਅਤੇ ਸੁਖਵਿੰਦਰ ਕੌਰ ਨੇ ਇਕ-ਇਕ ਕਾਂਸੇ ਦਾ ਤਮਗਾ ਹਾਸਿਲ ਕੀਤਾ।ਜ਼ਿਕਰਯੋਗ ਹੈ ਕਿ ਸੀ੍ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਰਾਪਤ ਪਵਿੱਤਰ ਕਾਲੀ ਵੇਈਂ ਕਿਨਾਰੇ 2015 ਤੋਂ ਚੱਲ ਰਹੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਖਿਡਾਰੀਆਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਿਯਾਕਿੰਗ ਕਨੋਇੰਗ ਚੈਪੀਅਨਸ਼ਿਪ 2019 ਮੁਕਾਬਲਿਆਂ ਵਿਚੋਂ 13 ਮੈਡਲ ਹਾਸਲ ਕੀਤੇ ਹਨ। ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਖਿੱਤੇ ਵਿਚੋਂ ਚੰਗੇ ਖਿਡਾਰੀ ਪੈਦਾ ਕਰਨ ਦੀਆਂ ਹੋਰ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਿਡਾਰੀਆਂ ਅਤੇ ਕੋਚ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਖਿਡਾਰੀਆਂ ਲਈ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕਾਬਿਲੇਗੌਰ ਹੈ ਕਿ ਇਸ ਸੈਂਟਰ ਦੇ ਖਿਡਾਰੀ ਏਸ਼ੀਅਨ ਚੈਪੀਅਨਸ਼ਿਪ ਵਿਚੋਂ ਮੈਡਲ ਹਾਸਿਲ ਕਰ ਚੁੱਕੇ ਹਨ ਅਤੇ ਕਈ ਖਿਡਾਰੀ ਵੱਖ-ਵੱਖ ਮਹਿਕਮਿਆਂ ਵਿਚ ਰੁਜ਼ਗਾਰ ਵੀ ਪ੍ਰਰਾਪਤ ਕਰ ਚੁੱਕੇ ਹਨ।