Box Office: ਉਮੀਦ ਤੋਂ ਕਿਤੇ ਅੱਗੇ ਨਿਕਲੀ ਅਜੈ ਦੀ ‘ਤਾਨਾਜੀ’, ਪਹਿਲੇ ਦਿਨ ਕਮਾਏ ਇੰਨ੍ਹੇ ਕਰੋੜ

by

ਮੀਡੀਆ ਡੈਸਕ — ਲੰਬੇ ਸਮੇਂ ਤੋਂ ਫੈਨਜ਼ ਅਜੈ ਦੇਵਗਨ ਦੀ ਫਿਲਮ 'ਤਾਨਾਜੀ ਦਿ ਅਨਸੰਗ ਵਾਰੀਅਰ' ਇੰਤਜ਼ਾਰ ਕਰ ਰਹੇ ਸਨ। ਬੀਤੇ ਦਿਨੀਂ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਲਗਭਗ 15.10 ਕਰੋੜ ਦਾ ਕਾਰੋਬਾਰ ਕੀਤਾ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਇਹ ਫਿਲਮ ਪਹਿਲੇ ਦਿਨ 10 ਕਰੋੜ ਦਾ ਕਲੈਕਸ਼ਨ ਕਰੇਗੀ।

ਦੱਸ ਦਈਏ ਕਿ ਫਿਲਮ 'ਤਾਨਾਜੀ ਦਿ ਅਨਸੰਗ ਵਾਰੀਅਰ' ਅਜੈ ਦੇਵਗਨ ਦੀ 100ਵੀਂ ਫਿਲਮ ਹੈ। ਇਸ 'ਚ ਕਾਜੋਲ ਤੇ ਸੈਫ ਅਲੀ ਖਾਨ ਵੀ ਹਨ। ਕ੍ਰਿਟਿਕਸ ਤੇ ਦਰਸ਼ਕਾਂ ਨੇ ਫਿਲਮ ਨੂੰ ਕਾਫੀ ਵਧੀਆ ਵਿਊਜ਼ ਦਿੱਤੇ ਹਨ।

'ਤਾਨਾਜੀ ਦਿ ਅਨਸੰਗ ਵਾਰੀਅਰ' ਨੂੰ ਮਿਲੇ ਇੰਨ੍ਹੇ ਸਕ੍ਰੀਨ

ਗੱਲ ਕਰੀਏ ਸਕ੍ਰੀਨ ਡਿਸਟਰੀਬਿਊਸ਼ਨ ਦੀ ਤਾਂ ਤਾਨਾਜੀ ਨੂੰ ਭਾਰਤ 'ਚ ਕੁਲ 3880 ਸਕ੍ਰੀਨਸ ਮਿਲੇ ਸਨ। ਇਨ੍ਹਾਂ 'ਚ 2ਡੀ ਤੇ 3ਡੀ ਦੋਵੇਂ ਫਾਰਮੇਟ ਸ਼ਾਮਲ ਸਨ, ਜੋ ਕਿ ਹਿੰਦੀ ਤੇ ਮਰਾਠੀ ਦੋਵਾਂ ਸਕ੍ਰੀਨਸ ਸਨ। ਉਥੇ ਹੀ ਵਿਦੇਸ਼ 'ਚ ਫਿਲਮ ਨੂੰ 660 ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਯਾਨੀ ਕਿ ਕੁਲ ਮਿਲਾ ਕੇ 'ਤਾਨਾਜੀ' ਨੂੰ 4540 ਸਕ੍ਰੀਨਸ ਮਿਲੇ। ਹੁਣ ਇੰਨੀ ਵੱਡੀ ਸੰਖਿਆ 'ਚ ਸਕ੍ਰੀਨਸ ਦਾ ਮਿਲਣਾ, ਪਹਿਲਾਂ ਤੋਂ ਲੋਕਾਂ 'ਚ ਬਣੇ ਕਰੇਜ਼ ਤੇ ਪੌਜੀਟਿਵ ਰਿਵਿਊ ਦਾ ਫਿਲਮ ਦੀ ਕਮਾਈ 'ਤੇ ਚੰਗਾ ਅਸਰ ਦਿਖ ਰਿਹਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।