ਹਾਂਗਕਾਂਗ ਦੇ ਸਕੂਲਾਂ ਦੀਆਂ ਕਲਾਸਾਂ ‘ਚ ਕੈਮਰੇ ਲਗਏਗਾ ਚੀਨ

by vikramsehajpal

ਹਾਂਗਕਾਂਗ (ਦੇਵ ਇੰਦਰਜੀਤ)- ਹਾਂਗਕਾਂਗ 'ਚ ਚੀਨ ਦੇ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਲੋਕਤੰਤਰ ਸਮਰਥਕਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੀਨ ਸਮਰਥਕ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਅਧਿਆਪਕਾਂ ਦੀ ਨਿਗਰਾਨੀ ਲਈ ਸਕੂਲਾਂ ਦੀਆਂ ਕਲਾਸਾਂ 'ਚ ਕੈਮਰੇ ਲਗਾਉਣ ਦੀ ਤਜਵੀਜ਼ ਦਿੱਤੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਇਸ ਨਾਲ ਅਧਿਆਪਕਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖੀ ਜਾ ਸਕੇਗੀ ਕਿ ਉਹ ਅਧਿਆਪਕਾਂ 'ਚ ਕੀ ਬੋਲਦੇ ਹਨ। ਜੇਕਰ ਉਹ ਵੱਖਵਾਦੀ ਜਾਂ ਸਰਕਾਰ ਵਿਰੋਧੀ ਗੱਲਾਂ ਕਰਦੇ ਹਨ ਤਾਂ ਕੈਮਰੇ ਰਾਹੀਂ ਪਕੜ 'ਚ ਆ ਸਕਦੇ ਹਨ।

ਦੱਖਣੀ ਚਾਈਨਾ ਮਾਰਨਿੰਗ ਪੋਸਟ ਅਖ਼ਬਾਰ ਮੁਤਾਬਕ ਚੀਨ ਦੇ ਕੰਟਰੋਲ ਵਾਲੇ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲੈਮ ਦੇ ਸਲਾਹਕਾਰ ਟਾਮੀ ਚੇਉਂਗ ਯੂ-ਯਾਨ ਨੇ ਇਹ ਤਜਵੀਜ਼ ਦਿੱਤੀ ਹੈ ਕਿ ਕਲਾਸਾਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਕੈਮਰਿਆਂ ਦੀ ਮਦਦ ਨਾਲ ਸਕੂਲਾਂ 'ਚ ਪੜ੍ਹਾਈ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਜੇਕਰ ਕੋਈ ਮਾਸੂਮ ਵਿਦਿਆਰਥੀਆਂ ਨੂੰ ਭੜਕਾ ਰਿਹਾ ਹੈ ਤਾਂ ਇਸ ਦੇ ਸਬੂਤ ਵੀ ਮਿਲ ਸਕਦੇ ਹਨ, ਜਦਕਿ ਸਿੱਖਿਆ ਮੰਤਰੀ ਕੇਵਿਨ ਯੁਆਂਗ ਯੂਨ-ਹੰਗ ਨੇ ਦੱਸਿਆ ਕਿ ਸਾਲ 2019 ਦੀ ਅਸ਼ਾਂਤੀ ਤੋਂ ਬਾਅਦ ਸਰਕਾਰ ਸਕੂਲਾਂ 'ਚ ਸੁਧਾਰ 'ਤੇ ਗ਼ੌਰ ਕਰ ਰਹੀ ਹੈ।