Australia ‘ਚ ਵਧੇ Monkeypox ਦੇ ਮਾਮਲੇ, Vaccine ਦੀ ਬਣੀ ਯੋਜਨਾ !

by jaskamal

5 ਅਗਸਤ, ਨਿਊਜ਼ ਡੈਸਕ (ਸਿਮਰਨ): ਦੁਨੀਆਂ ਭਰ ਦੇ ਵਿਚ ਮੰਕੀਪੋਕਸ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਆਸਟ੍ਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ਼ 'ਚ ਲਗਾਤਾਰ ਮੰਕੀਪੋਕਸ ਦੇ ਮਾਮਲੇ ਵੱਧ ਰਹੇ ਹਨ ਜਿਸ ਨੂੰ ਲੈਕੇ ਓਥੇ ਦੇ ਸਿਹਤ ਅਧਿਕਾਰੀਆਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਇਸ ਬਿਮਾਰੀ ਨੂੰ ਰੋਕਣ ਲਈ ਦੇਸ਼ ਦੇ ਵਿਚ ਟੀਕਾਕਰਨ ਦੀ ਸ਼ੁਰੂਆਤ ਕਰਨਗੇ।

ਵਿਦੇਸ਼ੀ ਅਖਬਾਰ ਦੀ ਜਾਣਕਾਰੀ ਮੁਤਾਬਕ ਇਹ ਮੁਹਿੰਮ 8 ਅਗਸਤ ਤੋਂ ਆਸਟ੍ਰੇਲੀਆ ਦੇ ਵਿਚ ਸ਼ੁਰੂ ਹੋਣ ਜਾ ਰਹੀ ਹੈ ਤੇ ਵੱਡੀ ਗਿਣਤੀ ਦੇ ਵਿਚ ਲੋਕਾਂ ਨੂੰ ਵੈਕਸੀਨ ਲਗਾਈ ਜਾਵੇਗੀ। ਦੱਸ ਦਈਏ ਕਿ ਸ਼ੁਕਰਵਾਰ ਨੂੰ ਆਸਟ੍ਰੇਲੀਆ ਦੇ ਵਿਚ ਮੰਕੀਪੋਕਸ ਦੇ 89 ਕੇਸ ਦਰਜ ਹੋਏ, ਜਿਨ੍ਹਾਂ ਵਿੱਚੋ 56 ਲੋਕ ਉਹ ਸਨ ਜਿਨ੍ਹਾਂ ਦੀ ਵਿਦੇਸ਼ੀ ਟ੍ਰੈਵਲ ਹਿਸਟਰੀ ਸੀ ਅਤੇ ਬਾਕੀ 33 ਕੇਸ ਐੱਨ.ਐੱਸ.ਡਬਲਿਊ 'ਚ ਦਰਜ ਹੋਏ ਹਨ।

ਇਸ ਬਾਰੇ ਐੱਨ.ਐੱਸ.ਡਬਲਿਊ ਆਸਟ੍ਰੇਲੀਆ ਦੇ ਅਧਿਕਾਰੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਚਾਅ ਲਈ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਵੈਕਸੀਨ ਜਰੂਰ ਲਗਵਾਉਣ ਤਾ ਜੋ ਉਹ ਇਸ ਬਿਮਾਰੀ ਤੋਂ ਬਚ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਹਜੇ ਬਾਕੀ ਦੇਸ਼ਾਂ 'ਚ ਕੋਈ ਤਰਵਲ ਨਾ ਕਰਨ ਅਤੇ ਆਪਣਾ ਬਚਾਅ ਕਰਨ।