ਮਸ਼ਹੂਰ ਹਸਤੀਆਂ Instagram ਰਾਹੀ ਕਰਦੇ ਨੇ ਮੋਟੀ ਕਮਾਈ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸੋਸ਼ਲ ਮੀਡੀਆ ਸਿਰਫ਼ ਫੈਨਜ਼ ਨੂੰ ਉਹਨਾਂ ਦੇ ਚਹੇਤੇ ਸਿਤਾਰਿਆਂ ਦੇ ਕਰੀਬ ਹੀ ਨਹੀਂ ਲੈ ਜਾਂਦਾ ਬਲਕਿ ਇਹ ਮਸ਼ਹੂਰ ਹਸਤੀਆਂ ਲਈ ਮੋਟੀ ਕਮਾਈ ਦਾ ਸਾਧਨ ਵੀ ਹੈ। ਇਕ ਪਾਸੇ ਜਿੱਥੇ ਕਈ ਲੋਕ ਸੋਸ਼ਲ ਮੀਡੀਆ ਪੋਸਟ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਲਾਈਕ ਜਾਂ ਕੁਮੈਂਟਸ ਦੀ ਮੰਗ ਕਰਦੇ ਹਨ ਤਾਂ ਉੱਥੇ ਹੀ ਇਹਨਾਂ ਸਿਤਾਰਿਆਂ ਨੂੰ ਇਕ ਪੋਸਟ ਲਈ ਕਰੋੜਾਂ ਰੁਪਏ ਮਿਲਦੇ ਹਨ। ਹੋਪਰ ਐਚਕਿਊ ਦੀ ਇੰਸਟਾਗ੍ਰਾਮ ਅਮੀਰ ਸੂਚੀ ਮੁਤਾਬਕ ਸਪੋਰਟਸ ਸਟਾਰਜ਼ ਅਤੇ ਬਾਲੀਵੁੱਡ ਸਟਾਰਜ਼ ਨੂੰ ਅਪਣੀ ਇੰਸਟਾਗ੍ਰਾਮ ਪੋਸਟ ਲਈ ਕਾਫ਼ੀ ਪੈਸੇ ਮਿਲਦੇ ਹਨ। 

ਕ੍ਰਿਸਟੀਆਨੋ ਰੋਨਾਲਡੋ 6,73,49,082 ਰੁਪਏ ਇਕ ਪੋਸਟ

ਇਸ ਸੂਚੀ ਵਿਚ ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਟਾਪ ‘ਤੇ ਹਨ। ਰੋਨਾਲਡੋ ਦੇ ਇੰਸਟਾਗ੍ਰਾਮ ‘ਤੇ 176 ਮਿਲੀਅਨ ਫੋਲੋਅਰਜ਼ ਹਨ। ਉਹਨਾਂ ਨੂੰ ਇਕ ਪੋਸਟ ਲਈ 6,73,49,082 ਰੁਪਏ ਮਿਲਦੇ ਹਨ।

ਵਿਰਾਟ ਕੌਹਲੀ 1,35,66,749 ਰੁਪਏ ਇਕ ਪੋਸਟ

ਪੋਸਟਾਂ ਰਾਹੀਂ ਪੈਸੇ ਕਮਾਉਣ ਵਿਚ ਭਾਰਤੀ ਸਿਤਾਰੇ ਵੀ ਪਿੱਛੇ ਨਹੀਂ ਹਨ। ਭਾਰਟੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੌਹਲੀ ਟਾਪ ‘ਤੇ ਹਨ। ਵਿਰਾਟ ਕੌਹਲੀ ਇਕ ਪੋਸਟ ਲਈ 1,35,66,749 ਰੁਪਏ ਲੈਂਦੇ ਹਨ। ਇੰਸਟਾਗ੍ਰਾਮ ‘ਤੇ ਵਿਰਾਟ ਦੇ 36 ਮਿਲੀਅਨ ਫੋਲੋਅਰਜ਼ ਹਨ। ਵਿਰਾਟ ਦੀ ਹਰ ਪੋਸਟ ਨੂੰ ਬਹੁਤ ਵਧੀਆ ਰਿਸਪਾਂਸ ਵੀ ਮਿਲਦਾ ਹੈ।

ਪ੍ਰਿਅੰਕਾ ਚੌਪੜਾ 1.35 ਕਰੋੜ ਰੁਪਏ ਇਕ ਪੋਸਟ 

ਬਾਲੀਵੁੱਡ ਸਿਤਾਰਿਆਂ ਵਿਚ ਸਭ ਤੋਂ ਉੱਪਰ ‘ਦੇਸੀ ਗਰਲ’ ਪ੍ਰਿਅੰਕਾ ਚੌਪੜਾ ਹੈ। ਪ੍ਰਿਅੰਕਾ ਨੂੰ ਇਕ ਪੇਡ ਪੋਸਟ ਲਈ 1.35 ਕਰੋੜ ਰੁਪਏ ਮਿਲਦੇ ਹਨ। ਇਹਨਾਂ ਸਿਤਾਰਿਆਂ ਤੋਂ ਇਲਾਵਾ ਲਾਏਨੇਲ ਮੇਸੀ, ਡੇਵਿਡ ਬੇਕਹਮ, ਅਰਿਆਨਾ ਗ੍ਰਾਂਡੇ ਅਤੇ ਕਾਈਲੀ ਜੇਨਰ ਦਾ ਨਾਂਅ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪੇਡ ਪੋਸਟ ਜਾਂ ਸਪਾਂਸਰ ਪੋਸਟ ਦਾ ਮਤਲਬ ਉਹ ਪੋਸਟਾਂ ਹਨ, ਜਿਨ੍ਹਾਂ ਵਿਚ ਹਸਤੀਆਂ ਕਿਸੇ ਪ੍ਰੋਡਕਟ ਜਾਂ ਸਰਵਿਸ ਦਾ ਪ੍ਰਮੋਸ਼ਨ ਕਰ ਰਹੀਆਂ ਹੋਣ। ਇਸ ਨੂੰ ਸੋਸ਼ਲ ਮੀਡੀਆ ‘ਤੇ ਮਾਰਕਿਟਿੰਗ ਦਾ ਇਕ ਜ਼ਰੀਆ ਕਿਹਾ ਜਾ ਸਕਦਾ ਹੈ।