ਪੌਦੇ ਲਗਾਉਣ ਦੀ ਰਸਮ ਨਾਲ ਪਿੰਡ ਰਜ਼ਾਪੁਰ ਵਿਖੇ 07 ਰੋਜ਼ਾ ਐਨ.ਐਸ.ਐਸ, ਕੈਂਪ ਦੀ ਸ਼ੁਰੂਆਤ

by

ਕਪੂਰਥਲਾ (ਇੰਦਰਜੀਤ ਸਿੰਘ) : ਹਿੰਦੂ ਕੰਨਿਆ ਕਾਲਜ ਅਤੇ ਹਿੰਦੂ ਕੰਨਿਆ ਕਾਲਜੀਏਟ ਸਕੂਲ, ਕਪੂਰਥਲਾ ਦੇ ਐਨ.ਐਸ.ਐਸ ਵਿਭਾਗ ਵੱਲੋਂ 07 ਰੋਜ਼ਾ ਕੈਂਪ ਦੀ ਸ਼ੁਰੂਆਤ ਨਜਦੀਕੀ ਪਿੰਡ ਰਜ਼ਾਪੁਰ ਦੇ ਸਕੂਲ ਦੀ ਗਰਾਊਂਡ ‘ਚ ਪੌਦੇ ਲਗਾ ਕੇ ਕੀਤੀ। ਇਸ ਮੌਕੇ ਤੇ ਕਾਲਜ ਅਤੇ ਕਾਲਜੀਏਟ ਸਕੂਲ ਦੇ ਐਨ.ਐਸ.ਐਸ ਦੇ 50 ਵਾਲੰਟੀਅਰਜ਼ ਨੇ ਭਾਗ ਲਿਆ। ਇਸ ਮੌਕੇ ਤੇ ਪਿ੍ਰੰਸੀਪਲ ਡਾ. ਅਰਚਨਾ ਗਰਗ ਅਤੇ ਮੈਡਮ ਜਸਵੰਤ ਕੌਰ (ਮੁਖੀ, ਫਿਜੀਕਲ ਐਜੂਕੇਸ਼ਨ) ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

ਕੈਂਪ ਦੋਰਾਨ ਬੱਚਿਆ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਨੇ ਐਨ.ਐਸ.ਐਸ. ਦੀ ਮਹੱਤਤਾ ਬਾਰੇ ਦੱਸਿਆ ਤੇ ਇਸ 07 ਦਿਨਾਂ ਦੌਰਾਨ ਬੱਚਿਆਂ ਵੱਲੋਂ ਕੀਤੀਆ ਜਾਣ ਵਾਲੀਆਂ ਸਰਗਰਮੀਆਂ ਦੀ ਜਾਨਕਾਰੀ ਪਿੰਡ ਵਾਲਿਆ ਨੂੰ ਦਿੱਤੀ। ਪਿੰਡ ਦੀ ਸਰਪੰਚ ਸ਼੍ਰੀਮਤੀ ਕਮਲਜੀਤ ਕੋਰ ਨੇ ਪਿੰਡ ਵੱਲੋਂ ਕਾਲਜ ਦਾ ਧੰਨਵਾਦ ਕੀਤਾ ਤਟ ਕਿਹਾ ਕਿ ਇਸ ਕੈਂਪ ਰਾਹੀਂ ਪਿੰਡ ਦਾ ਫਾਇਦਾ ਹੋਵੇਗਾ ਅਤੇ ਪਿੰਡ ਦੀਆ ਅੋਰਤਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ। 

ਇਸ ਮੌਕੇ ਸਰਪੰਚ ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀ ਮੋਹਿੰਦਰ ਸਿੰਘ, ਸ਼੍ਰੀਮਤੀ ਹਰਵਿੰਦਰ ਕੌਰ ਪੰਚ, ਸ਼੍ਰੀ ਹੰਸਰਾਜ ਪੰਚ, ਐਨ.ਐਸ.ਐਸ. ਅਫਸਰ ਡਾ. ਅਮਨਜੋਤੀ, ਮੈਡਮ ਸ਼ਿਵਾਨੀ, ਮੈਡਮ ਮੁਕਤੀ, ਮੈਡਮ ਰੀਨਾ ਮੱਲੀ, ਮੈਡਮ ਰਮਨਦੀਪ ਕੌਰ (ਕਾਮਰਸ ਵਿਭਾਗ), ਮੈਡਮ ਨਿਧੀ ਵਾਲੀਆ, ਮੈਡਮ ਕੁਲਬੀਰ ਕੌਰ, ਮੈਡਮ ਰਮਨਦੀਪ ਕੌਰ (ਕੰਪਿਊਟਰ ਵਿਭਾਗ) ਆਦਿ ਹਾਜ਼ਰ ਸਨ।