ਦਿੱਲੀ ਸਰਕਾਰ ਦਾ ਤੋਹਫਾ, ਵਿਦਿਆਰਥੀਆਂ ਨੂੰ ਮਿਲਣਗੇ ਟੈਬਲੇਟ

by

ਨਵੀਂ ਦਿੱਲੀ: ਗਿਆਰਵੀਂ ਅਤੇ ਬਾਰਵੀਂ ਜਮਾਦ ਦੇ ਵਿਦਿਆਰਥੀਆਂ ਨੂੰ ਦਿੱਲੀ ਸਰਕਾਰ ਵੱਲੋਂ ਟੈਬਲੇਟ ਦਿੱਤਾ ਜਾਏਗਾ। ਸਰਕਾਰ ਨੇ ਇਸ ਲਈ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਰਾਜ ਪ੍ਰਤਿਭਾ ਵਿਕਾਸ ਵਿਦਿਆਲਾ, ਸਕੂਲ ਆਫ ਐਕਸੀਲੈਂਸ ਅਤੇ ਸਾਰੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਵਿਚ ਪੜ੍ਹ ਰਹੇ ਵਿਦਿਆਰਥੀਅ, ਜਿਨ੍ਹਾਂ ਨੇ 10ਵੀਂ ਦੇ ਬੋਰਡ ਪ੍ਰੀਖਿਆ ਵਿਚ 80 ਫੀਸਦ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਟੈਬਲੇਟ ਮਿਲਣਗੇ।

ਡਾਇਰੈਕਟੋਰੇਟ ਨੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਜਾਰੀ ਕਰ ਰਿਹਾ ਹੈ ਕਿ ਉਹ 3 ਜਨਵਰੀ ਤਕ ਆਪਣੇ ਸਕੂਲ ਦੇ ਅਧਿਆਪਕ ਨੂੰ ਭੇਜ ਕੇ ਤਿਮਾਰਪੁਰ ਸਥਿਤ ਓਲਡ ਪੱਤਰਚਾਰ ਸਕੂਲ ਕੰਪਲੈਕਸ ਦੀ ਆਈਟੀ ਬ੍ਰਾਂਚ ਤੋਂ ਟੈਬਲੇਟ ਲੈ ਸਕਦੇ ਹਨ। ਇਸ ਲਈ ਅਧਿਆਪਕ ਨੂੰ ਰਿਲੀਜ਼ ਲੈਟਰ, ਆਈਡੀ ਪਰੂਫ, ਯੋਗ ਉਮੀਦਵਾਰਾਂ ਦੀ ਲਿਸਟ ਲਿਆਉਣੀ ਹੋਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।